5 ਸਾਲਾ ਬੱਚੀ ਨਾਲ ਗੱਲਤ ਹਰਕਤ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
5 ਸਾਲਾ ਬੱਚੀ ਨਾਲ
Publish Date: Tue, 20 Jan 2026 06:13 PM (IST)
Updated Date: Wed, 21 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 5 ਸਾਲਾ ਬੱਚੀ ਨਾਲ ਗ਼ਲਤ ਹਰਕਤ ਕਰਨ ਵਾਲੇ ਖ਼ਿਲਾਫ਼ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ-2 ਦੀ ਜਾਂਚ ਅਧਿਕਾਰੀ ਲੇਡੀਜ਼ ਐੱਸਆਈ ਗੁਰਮੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇਕ ਔਰਤ ਅਨੁਸਾਰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ 5 ਸਾਲਾ ਬੱਚੀ ਨਾਲ 19 ਜਨਵਰੀ 2026 ਨੂੰ ਬਿੱਟੂ ਸਿੰਘ ਉਰਫ਼ ਅਕਸ਼ੈ ਵਾਸੀ ਮੱਲੇ ਕੇ ਕੋਠੇ ਨਲਕੇ ਵਾਲੀ ਗਲੀ ਲਲੂਆਣਾ ਰੋਡ ਮਾਨਸਾ ਨੇ ਗਲਤ ਹਰਕਤ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬਿੱਟੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।