ਸ਼੍ਰੀ ਮਹਾਕਾਲੀ ਮੰਦਰ ਕਮੇਟੀ ਮਾਨਸਾ ਵੱਲੋਂ ਪਹਿਲੀ ਵਿਸ਼ਾਲ ਚੌਂਕੀ ਸ਼੍ਰੀ ਮਹਾਕਾਲੀ ਮੰਦਰ ਕਮੇਟੀ, ਮਾਨਸਾ
Publish Date: Wed, 26 Aug 2026 04:59 PM (IST)
Updated Date: Wed, 26 Aug 2026 05:01 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਮਹਾਂਕਾਲੀ ਮੰਦਰ ਕਮੇਟੀ ਮਾਨਸਾ ਵੱਲੋਂ ਪਹਿਲੀ ਵਿਸ਼ਾਲ ਚੌਂਕੀ ਕਾਲੀ ਮਾਤਾ ਮੰਦਰ ਪੁਰਾਣੀ ਸਬਜ਼ੀ ਮੰਡੀ ਕੋਲ ਲਗਾਈ। ਨਵ ਗ੍ਰਹਿ ਪੂਜਨ ਦੀ ਰਸਮ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਬੰਟੀ ਤੇ ਸਮੂਹ ਮੈਂਬਰ ਵੱਲੋਂ ਕੀਤੀ। ਜੋਤੀ ਪ੍ਰਚੰਡ ਦੀ ਰਸਮ ਅਕਾਲੀ ਆਗੂ ਪ੍ਰੇਮ ਅਰੋੜਾ ਨੇ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਭਾਇਚਾਰਕ ਸਾਂਝ ਕਾਇਮ ਰਹੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ, ਚੁਸਪਿੰਦਰ ਚਹਿਲ, ਸੰਤਲਾਲ ਨਾਗਪਾਲ, ਭੂਸ਼ਨ ਮੱਤੀ, ਦਵਾਰਕਾ ਹਲਵਾਈ, ਤੁਸ਼ਾਰ ਬਾਂਸਲ, ਰਿੰਕੂ ਸ਼ਰਮਾ, ਹੀਰਾ ਲਾਲ, ਹੇਮ ਰਾਜ ਬਾਂਸਲ ਪਹੁੰਚੇ। ਇਸ ਮੌਕੇ ਜੈ ਮਾਂ ਕਾਲੀ ਸੰਕੀਰਤਨ ਮੰਡਲ ਮਾਨਸਾ ਦੁਆਰਾ ਮਾਤਾ ਦੀਆਂ ਸੁੰਦਰ ਸੁੰਦਰ ਭੇਟਾਂ ਗਾਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੁੰਦਰ ਸੁੰਦਰ ਝਾਕੀਆਂ ਵੀ ਕੱਢੀਆਂ। ਮੰਦਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ। ਇਸ ਮੌਕੇ ਵਿਸ਼ਾਲ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਮੰਦਰ ਦੇ ਸਰਪ੍ਰਸਤ ਸੁਰੇਸ਼ ਕੁਮਾਰ, ਪ੍ਰਧਾਨ ਵਿਜੈ ਕੁਮਾਰ ਬੰਟੀ, ਵਾਇਸ ਪ੍ਰਧਾਨ ਪਵਨ ਕੁਮਾਰ ਪੰਮਾ, ਸੈਕਟਰੀ ਦਵਿੰਦਰ ਕੁਮਾਰ ਕੌਂਸਲਰ, ਜੁਆਇੰਟ ਸਕੱਤਰ ਰਜਿੰਦਰ ਕੁਮਾਰ ਵਿੱਕੀ, ਖਜ਼ਾਨਚੀ ਸੰਜੀਵ ਕੁਮਾਰ ਬੌਬੀ, ਹਰੀ ਰਾਮ ਡਿੰਪਾ, ਬਲਜੀਤ ਸ਼ਰਮਾ, ਰਮੇਸ਼ ਜ਼ਿੰਦਲ, ਸੁਰਿੰਦਰ ਪਿੰਟਾ, ਅਨਿੱਲ ਪੱਪੂ, ਈਸ਼ਵਰ ਕਾਕਾ, ਅੰਮ੍ਰਿਤਪਾਲ ਮਿੱਤਲ ਤੇ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।