ਜੀਆਈਐਮਟੀ ਕਾਲਜ ’ਚ ਵਿੱਤੀ ਸਾਖ਼ਰਤਾ ਵਰਕਸ਼ਾਪ, ਨਿਵੇਸ਼ ਤੇ ਸਾਈਬਰ ਧੋਖਾਧੜੀ ਤੋਂ ਬਚਾਅ ਬਾਰੇ ਕੀਤਾ ਜਾਗਰੂਕ ਅੱਜ ਦੇ ਡਿਜੀਟਲ ਯੁੱਗ ਵਿੱਚ ਵਿੱਤੀ
Publish Date: Fri, 04 Sep 2026 04:19 PM (IST)
Updated Date: Fri, 04 Sep 2026 04:22 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਅੱਜ ਦੇ ਡਿਜੀਟਲ ਯੁੱਗ ਵਿਚ ਵਿੱਤੀ ਸਾਖ਼ਰਤਾ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਜੀਆਈਐਮਟੀ ਕਾਲਜ ਬੁਢਲਾਡਾ ਵਿਚ ਆਤਮਨਿਰਭਰ ਤਹਿਤ ਵਿਸ਼ੇਸ਼ ਵਿੱਤੀ ਸਾਖਰਤਾ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਐਸਈਬੀਆਈ, ਸੀਡੀਐਸਐਲ ਅਤੇ ਦੀਆ ਵੈਲਥ ਫਾਉਂਡੇਸ਼ਨ ਦੇ ਸਾਂਝੇ ਉਪਰਾਲੇ ਅਤੇ ਮੁਹਿੰਮ ਤਹਿਤ ਆਯੋਜਿਤ ਕੀਤਾ ਗਿਆ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿੱਤੀ ਅਤੇ ਸਾਈਬਰ ਧੋਖਾਧੜੀ ਦੀ ਪਛਾਣ ਤੇ ਰੋਕਥਾਮ, ਨਕਲੀ ਨਿਵੇਸ਼ ਐਪਸ ਅਤੇ ਗੈਰ-ਰਜਿਸਟਰਡ ਫਿਨ - ਫਲੂਐਂਸਰਾਂ ਤੋਂ ਸਾਵਧਾਨ ਰਹਿਣ, ਪੈਸੇ ਦੇ ਸਹੀ ਪ੍ਰਬੰਧਨ ਅਤੇ ਸੁਰੱਖਿਅਤ ਨਿਵੇਸ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਟ੍ਰੇਨਰ ਡਾ. ਅਰੁਣ ਪੁਨੀਆ ਅਤੇ ਪਦਮਾ ਨੇ ਵਿਦਿਆਰਥੀਆਂ ਨੂੰ ਇਕਵਿਟੀ, ਬਾਂਡ, ਮਿਊਚੁਅਲ ਫੰਡ, ਸੋਨਾ ਅਤੇ ਰੀਅਲ ਅਸਟੇਟ ਵਰਗੇ ਵੱਖ-ਵੱਖ ਨਿਵੇਸ਼ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਜ਼ੋਖਮ, ਵਿਭਿੰਨਤਾ, ਚੱਕਰਵਰਤੀ ਵਾਧੇ ਅਤੇ ਲੰਬੇ ਸਮੇਂ ਦੀ ਵਿੱਤੀ ਯੋਜਨਾਬੰਦੀ ਦੀ ਮਹੱਤਤਾ ਵੀ ਸਮਝਾਈ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਵਿੱਤੀ ਸਾਖਰਤਾ ਅੱਜ ਦੇ ਸਮੇਂ ਦੀ ਇੱਕ ਜ਼ਰੂਰੀ ਜੀਵਨ-ਕੌਸ਼ਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ਼ੁਰੂਆਤੀ ਪੜਾਅ ਤੋਂ ਹੀ ਸਹੀ ਵਿੱਤੀ ਫੈਸਲੇ ਲੈਣ ਅਤੇ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਨੇ ਟ੍ਰੇਨਰਾਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਾਹਿਰਾਂ ਨਾਲ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਸਬੰਧੀ ਆਪਣੇ ਸਵਾਲ ਵੀ ਸਾਂਝੇ ਕੀਤੇ।