70ਵੀਆਂ ਜ਼ਿਲ੍ਹਾ ਐਥਲੈਟਿਕਸ ਖੇਡਾਂ ’ਚ ਜ਼ਬਰਦਸਤ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ
Publish Date: Wed, 07 Oct 2026 05:17 PM (IST)
Updated Date: Wed, 07 Oct 2026 05:20 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ 70ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਦੇ ਐਥਲੈਟਿਕਸ ਮੁਕਾਬਲੇ ਮਲਟੀਪਰਪਜ਼ ਖੇਡ ਸਟੇਡੀਅਮ ਮਾਨਸਾ ਵਿਖੇ ਜ਼ੋਰਾਂ ਸ਼ੋਰਾਂ ਨਾਲ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਦੌਰਾਨ ਜ਼ਿਲ੍ਹੇ ਦੇ ਵੱਖ ਵੱਖ ਜ਼ੋਨਾਂ ਤੋਂ ਪਹੁੰਚੇ ਨੌਜਵਾਨ ਖਿਡਾਰੀਆਂ ਨੇ ਆਪਣੀ ਗਤੀ, ਤਾਕਤ, ਹੁਨਰ ਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਦਾਨ ਵਿਚ ਖੇਡਾਂ ਦੀ ਰੌਣਕ ਵਧਾਈ। ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਅੰਡਰ-14 ਮੁੰਡਿਆਂ ਦੀ 100 ਮੀਟਰ ਦੌੜ ਵਿਚ ਰੋਹਨ ਕੁਮਾਰ, ਮਾਨਸਾ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਰਨਦੀਪ ਸਿੰਘ ਝੁਨੀਰ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਕੁੜੀਆਂ ਦੀ 100 ਮੀਟਰ ਦੌੜ ਵਿੱਚ ਗਗਨਦੀਪ ਕੌਰ, ਸਰਦੂਲਗੜ੍ਹ ਨੇ ਪਹਿਲਾ ਅਤੇ ਸੁਖਮਨਪ੍ਰੀਤ ਕੌਰ, ਫਫੜੇ ਭਾਈਕੇ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਮੁੰਡਿਆਂ ਦੀ 100 ਮੀਟਰ ਦੌੜ ਵਿੱਚ ਯੋਗੇਸ਼ ਕੁਮਾਰ, ਸਰਦੂਲਗੜ੍ਹ ਨੇ ਪਹਿਲਾ ਅਤੇ ਖੁਸ਼ਪ੍ਰੀਤ ਸਿੰਘ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਮੁੰਡਿਆਂ ਦੀ 100 ਮੀਟਰ ਦੌੜ ਵਿਚ ਰਮਨਵੀਰ ਸਿੰਘ, ਭੀਖੀ ਨੇ ਪਹਿਲਾ ਅਤੇ ਪ੍ਰਕੰਸੁ, ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਕੁੜੀਆਂ ਦੀ 400 ਮੀਟਰ ਦੌੜ ਵਿੱਚ ਪੂਨਮ, ਸਰਦੂਲਗੜ੍ਹ ਨੇ ਪਹਿਲਾ ਅਤੇ ਮਹਿਕਵੀਰ ਕੌਰ, ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਕੁੜੀਆਂ ਦੀ 400 ਮੀਟਰ ਦੌੜ ਵਿੱਚ ਮਨਰੀਤ ਕੌਰ, ਬੁਢਲਾਡਾ ਨੇ ਪਹਿਲਾ ਅਤੇ ਸ਼ਰਨਪ੍ਰੀਤ ਕੌਰ, ਭੀਖੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਮੁੰਡਿਆਂ ਦੀ 400 ਮੀਟਰ ਦੌੜ ਵਿਚ ਹਰਿੰਦਰ ਸਿੰਘ, ਸਰਦੂਲਗੜ੍ਹ ਨੇ ਪਹਿਲਾ ਤੇ ਸਰਨਦੀਪ ਸਿੰਘ, ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫ਼ੀਲਡ ਈਵੈਂਟਸ ਵਿੱਚ ਵੀ ਖਿਡਾਰੀਆਂ ਨੇ ਆਪਣੀ ਤਾਕਤ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕੀਤਾ। ਅੰਡਰ-17 ਮੁੰਡਿਆਂ ਦੀ ਲੰਬੀ ਛਾਲ ਵਿਚ ਕਮਲ ਮਾਨਸਾ ਨੇ ਪਹਿਲਾ ਅਤੇ ਹਰਮਨ, ਝੁਨੀਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਕੁੜੀਆਂ ਦੀ ਲੰਬੀ ਛਾਲ ਵਿੱਚ ਖੁਸ਼ਪ੍ਰੀਤ ਕੌਰ, ਭੀਖੀ ਨੇ ਪਹਿਲਾ ਅਤੇ ਹਰਪ੍ਰਿਆ ਕੌਰ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।