ਸੂਬੇ ‘ਚ ਖ਼ਰਾਬ ਹੋਏ ਮਾਹੌਲ ਕਾਰਨ ਸਹਿਮੇ ਲੋਕ
ਪੰਜਾਬ ਦਾ ਵਪਾਰੀ, ਕਾਰੋਬਾਰੀ ਸੂਬਾ ਛੱਡ ਕੇ
Publish Date: Sun, 25 Jan 2026 07:16 PM (IST)
Updated Date: Mon, 26 Jan 2026 04:13 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦਾ ਵਪਾਰੀ, ਕਾਰੋਬਾਰੀ ਸੂਬਾ ਛੱਡ ਜਾਣ ਦੀ ਤਿਆਰੀ ਕਰ ਰਿਹਾ ਹੈ। ਸੂਬੇ ਅੰਦਰ ਲੁੱਟਾਂ ਖੋਹਾਂ, ਡਕੈਤੀਆਂ, ਧਮਕੀਆਂ, ਕਤਲ ਅਤੇ ਇੱਥੋਂ ਤੱਕ ਕਿ ਆਰਡੀਐਕਸ ਬਲਾਸਟ ਵੀ ਹੋਣ ਲੱਗੇ ਹਨ। ਪੰਜਾਬ ਸਰਕਾਰ ਦਾ ਕਿਸੇ ਪਾਸੇ ਕੋਈ ਕੰਟਰੋਲ ਨਹੀਂ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦਾ ਕੋਈ ਬਾਲੀ ਵਾਰਿਸ ਹੀ ਨਹੀਂ ਰਿਹਾ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਪੰਜਾਬ ਦਾ ਹਰ ਨਾਗਰਿਕ, ਕਾਰੋਬਾਰੀ ਇੰਨਾ ਔਖਾ ਹੈ ਕਿ ਉਹ ਡਰਦਾ ਬੋਲ ਕੁਝ ਨਹੀਂ ਰਿਹਾ ਪਰ ਉਹ ਸੂਬੇ ਅੰਦਰ ਰਹਿਣਾ ਨਹੀਂ ਚਾਹੁੰਦਾ। ਨਕੱਈ ਨੇ ਕਿਹਾ ਕਿ ਨਸ਼ਾ, ਡਕੈਤੀ, ਫਿਰੋਤੀ, ਧਮਕੀਆਂ, ਕਤਲ ਆਮ ਹੋ ਗਏ ਹਨ। ਸੂਬੇ ਦੇ ਲੋਕ ਚਾਹੁਣ ਲੱਗੇ ਹਨ ਕਿ ਉਨ੍ਹਾਂ ਨੂੰ ਯੂਪੀ ਦੇ ਯੋਗੀ ਆਦਿਤਿਆ ਨਾਥ ਵਰਗੇ ਮੁੱਖ ਮੰਤਰੀ ਚਾਹੀਦੇ ਹਨ, ਜਿਨ੍ਹਾਂ ਨੇ ਯੂ.ਪੀ ਦੇ ਮਾੜੇ ਮਾਹੌਲ ਨੂੰ ਦਿਨਾਂ ’ਚ ਖਤਮ ਕਰਕੇ ਲੋਕਾਂ ਨੂੰ ਵਧੀਆ ਮਾਹੌਲ ਦਿੱਤਾ ਹੈ। ਨਕੱਈ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਕਰ ‘ਆਪ’ ਦੀ ਸਰਕਾਰ ਲੋਕਾਂ ਦੇ ਅੱਖੀ ਘੱਟਾ ਪਾ ਰਹੀ ਹੈ। ਕੇਂਦਰ ਸਰਕਾਰ ਪੰਜਾਬ ਨੂੰ ਜਿਹੜੇ ਕੰਮਾਂ ਲਈ ਗ੍ਰਾਂਟਾ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਭਾਜਪਾ ਨੂੰ ਇਸ ਪੱਖੋਂ ਚਾਹੁਣ ਲੱਗੇ ਹਨ ਕਿ ਭਾਜਪਾ ਸੱਤਾ ਵਿੱਚ ਆਵੇ ਤੇ ਸੂਬਾ ਸਰਕਾਰ ਤੋਂ ਖਹਿੜਾ ਛੁਡਾਵੇ।