ਮੰਡੀਆਂ ’ਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ : ਖਿਆਲਾ
ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ
Publish Date: Fri, 23 Oct 2026 05:30 PM (IST)
Updated Date: Sat, 24 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮਾਨਸਾ : ਪਿੰਡ ਬਾਜੇਵਾਲਾ ਵਿਖੇ ਝੋਨੇ ਦੀ ਬੋਲੀ ਸ਼ੁਰੂ ਕਰਵਾਈ ਗਈ। ਪਿੰਡ ਵਿੱਚ ਪਿੰਡ ਦੇ ਸਮੂਹ ਕਿਸਾਨ, ਆੜ੍ਹਤੀਏ ਅਤੇ ਲੇਬਰ ਮੌਜੂਦ ਸਨ ਅਤੇ ਰਮੇਸ਼ ਖਿਆਲਾ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਅਤੇ ਉਨ੍ਹਾਂ ਦੇ ਨਾਲ ਸੁਪਰਵਾਈਜ਼ਰ ਮਾਰਕੀਟ ਕਮੇਟੀ ਸੰਦੀਪ ਸਿੰਘ, ਯਾਦਵਿੰਦਰ ਸਿੰਘ ਅਤੇ ਰਮਨ ਚਹਿਲ ਵੀ ਮੌਜੂਦ ਸਨ। ਇਸ ਮੌਕੇ ਤੇ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਇੰਸਪੈਕਟਰ ਮਨੀਸ਼ ਵੀ ਮੌਜੂਦ ਸੀ। ਉਨ੍ਹਾਂ ਦੀ ਨਿਗਰਾਨੀ ਵਿੱਚ ਅੱਜ ਮੰਡੀ ਵਿੱਚ ਆਈ ਹੋਈ ਜ਼ੀਰੀ ਦੀ ਬੋਲੀ ਲਗਗਾਈ, ਜਿੰਨੀਆਂ ਵੀ ਮੰਡੀ ਦੇ ਜ਼ੀਰੀ ਦੀਆਂ ਢੇਰੀਆਂ ਸਨ। ਤਕਰੀਬਨ ਉਹ 17 ਮੌਸਚਰ ਦੀਆਂ ਬਿਲਕੁਲ ਸੁੱਕੀਆਂ ਸਨ। ਚੇਅਰਮੈਨ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਬੜੇ ਧਿਆਨ ਨਾਲ ਸੁਣੀਆਂ, ਜਿਸ ਵਿੱਚ ਮੰਡੀ ਦਾ ਫ਼ੜ੍ਹ ਪੱਕਾ ਕਰਨ ਲਈ ਅਤੇ ਸ਼ੈੱਡ ਪਾਉਣ ਸਬੰਧੀ ਆਦਿ ਬਾਰੇ ਮੰਗ ਰੱਖੀ ਗਈ। ਇਸ ’ਚ ਚੇਅਰਮੈਨ ਨੇ ਭਰੋਸਾ ਦਿੱਤਾ ਕਿ ਇਹ ਮੰਗ ਬਹੁਤ ਜਲਦੀ ਪੂਰ੍ਹੀਆਂ ਕਰ ਦਿੱਤੀਆ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰੇਸ਼ ਵਿਰਲਾ, ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਹਰਮੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਬਲਵੀਰ ਸਿੰਘ, ਬਲਕਰਨ ਸਿੰਘ, ਸਰਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਵੀ ਇਸ ਮੌਕੇ ਹਾਜ਼ਰ ਸਨ।