ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ’ਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ : ਪ੍ਰਸ਼ੋਤਮ ਬਾਂਸਲ, ਸੰਜੀਵ ਪਿੰਕਾ ਨੇ ਅੱਜ 144ਵੀਂ ਵਾਰ ਕੀਤਾ ਖ਼ੂਨਦਾਨ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੇ
Publish Date: Mon, 24 Aug 2026 05:05 PM (IST)
Updated Date: Mon, 24 Aug 2026 05:06 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਵੈਇੱਛਕ ਖ਼ੂਨਦਾਨੀ ਸੰਜੀਵ ਪਿੰਕਾ ਨੇ ਬਲੱਡ ਸੈਂਟਰ ਸਿਵਲ ਹਸਪਤਾਲ ਮਾਨਸਾ ਵਿਖੇ ਖ਼ੂਨਦਾਨ ਕਰਕੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਲਈ ਯੋਗਦਾਨ ਪਾਇਆ। ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਬਲਜੀਤ ਕੜਵੱਲ ਨੇ ਦੱਸਿਆ ਕਿ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ 144ਵੀਂ ਵਾਰ ਖ਼ੂਨਦਾਨ ਕੀਤਾ ਹੈ ਅਤੇ ਇਹ ਲਗਾਤਾਰ ਖੂਨਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਇੰਨ੍ਹਾਂ ਤੋਂ ਪ੍ਰੇਰਿਤ ਹੋ ਸੈਂਕੜੇ ਨੌਜਵਾਨ ਖ਼ੂਨਦਾਨ ਲਹਿਰ ਨਾਲ ਜੁੜੇ ਹਨ। ਇਸ ਮੌਕੇ ਅਗਰਵਾਲ ਸਮਾਜ ਦੀ ਸੰਸਥਾ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਭਾਰੀ ਪ੍ਰਸ਼ੋਤਮ ਬਾਂਸਲ ਨੇ ਕਿਹਾ ਹੈ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਪਿਛਲੇ 37 ਸਾਲ ਤੋਂ ਲਗਾਤਾਰ ਖ਼ੂਨਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਸਿਰਫ਼ ਤੇ ਸਿਰਫ਼ ਤੁਹਾਡੇ ਦਾਨ ਕੀਤੇ ਗਏ ਖੂਨ ਨਾਲ ਹੀ ਬਚਾਈ ਜਾ ਸਕਦੀ ਹੈ, ਕਿਉਂਕਿ ਸਾਇੰਸ ਦੇ ਤਰੱਕੀ ਕਰਨ ਦੇ ਬਾਵਜੂਦ ਵੀ ਖੂਨ ਦਾ ਕੋਈ ਬਦਲ ਨਹੀਂ ਲੱਭ ਸਕਿਆ। ਇਸ ਮੌਕੇ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਲੋਕ ਖੂਨਦਾਨ ਪ੍ਰਤੀ ਜਾਗਰੂਕ ਹਨ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਲਗਾਏ ਜਾਂਦੇ ਖੂਨਦਾਨ ਕੈਂਪਾਂ ਸਮੇਂ ਖੂਨਦਾਨ ਕਰਨ ਦੇ ਨਾਲ ਨਾਲ ਸਵੈਇੱਛਕ ਖੂਨਦਾਨੀ ਤਿੰਨ ਮਹੀਨੇ ਬਾਅਦ ਬਲੱਡ ਬੈਂਕ ਜਾ ਕੇ ਵੀ ਖੂਨਦਾਨ ਕਰਦੇ ਹਨ। ਇਸ ਮੌਕੇ ਪ੍ਰਸ਼ੋਤਮ ਬਾਂਸਲ, ਬਲਜੀਤ ਸ਼ਰਮਾਂ, ਬਲਜੀਤ ਕੜਵੱਲ, ਮੈਡਮ ਸੁਨੈਨਾ, ਅਮਨਦੀਪ ਸਿੰਘ ਸਮੇਤ ਮੈਂਬਰ ਹਾਜ਼ਰ ਸਨ।