ਤਾਜ ਮਹਿਲ ਦੇਖਣ ਲਈ ਲੋਕਾਂ ’ਚ ਭਾਰੀ ਉਤਸ਼ਾਹ : ਸੰਜੀਵ ਪਿੰਕਾ
ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਪਰਿਵਾਰਕ
Publish Date: Fri, 27 Mar 2026 06:33 PM (IST)
Updated Date: Sat, 28 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ : ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਪਰਿਵਾਰਕ ਮੈਂਬਰਾਂ ਸਮੇਤ ਆਗਰਾ ’ਚ ਬਣੇ ਸੰਸਾਰ ਦੇ ਸੱਤ ਅਜੂਬਿਆਂ ‘ਚੋਂ ਇੱਕ ਤਾਜ ਮਹਿਲ ਦੇ ਦੀਦਾਰ ਕੀਤੇ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨੇ ਚਾਰ ਦਿਨਾਂ ਯਾਤਰਾ ਸਮੇਂ ਮੁਗਲ ਹਾਕਮ ਸ਼ਾਹਜਹਾਂ ਵੱਲੋਂ ਅਪਣੀ ਪਤਨੀ ਮੁਮਤਾਜ ਮਹਿਲ ਦੀ ਯਾਦ ’ਚ ਬਣਵਾਏ ਤਾਜ ਮਹਿਲ ਦੇ ਦੀਦਾਰ ਕੀਤੇ ਅਤੇ ਇਸਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜ਼ਿੰਦਲ ਨੇ ਦੱਸਿਆ ਕਿ ਇਹ ਸਫ਼ੈਦ ਸੰਗਮਰਮਰ ਦੀ ਵਿਸ਼ਾਲ ਇਮਾਰਤ, ਜਿਸਨੂੰ ਸੰਗਮਰਮਰ ਦਾ ਮਕਬਰਾ ਕਿਹਾ ਜਾਂਦਾ ਹੈ, ਉਸ ਸਮੇਂ ਦੇ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਤਨੀ ਦੀ ਯਾਦ ’ਚ ਯਮੁਨਾ ਕੰਢੇ ਬਣਾਉਣ ਦਾ ਕੰਮ ਸੰਨ 1632 ’ਚ ਸ਼ੁਰੂ ਕੀਤਾ ਅਤੇ ਇਹ 1653 ’ਚ ਬਣਕੇ ਮੁਕੰਮਲ ਹੋਇਆ 22000 ਕਾਰੀਗਰਾਂ ਦੀ ਦੇ ਪਸੀਨੇ ਨਾਲ ਬਣੀ ਇਸ ਇਮਾਰਤ ਲਈ ਸਫੈਦ ਮਾਰਬਲ ਮਕਰਾਨੇ ਤੋਂ ਲਿਆਂਦਾ ਗਿਆ ਇਸਦੀ ਦਿੱਖ ਸਵੇਰੇ ਗੁਲਾਬੀ, ਸ਼ਾਮ ਨੂੰ ਸਫੈਦ ਅਤੇ ਰਾਤ ਨੂੰ ਸੁਨਹਿਰੀ ਹੁੰਦੀ ਹੈ ਤਾਜ ਮਹਿਲ ਨੂੰ ਰੋਸ਼ਨ ਮਕਬਰੇ ਅਤੇ ਰਊਜਾ ਏ ਮੁਨਵਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪਣੀ ਖੂਬਸੂਰਤੀ ਅਤੇ ਅਣੋਖੀ ਦਿਖ ਲਈ ਇਹ ਵਿਸ਼ਵ ਪ੍ਰਸਿੱਧ ਹੈ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਵਿਸ਼ਵ ਪ੍ਰਸਿੱਧ ਇਮਾਰਤ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ ਅਤੇ ਇਸ ਇਮਾਰਤ ਦੀ ਖੂਬਸੂਰਤੀ ਲਗਭਗ 375 ਸਾਲ ਬਾਅਦ ਵੀ ਬਰਕਾਰ ਹੈ। ਇਸ ਸਥਾਨ ਵਾਰੇ ਕਿਹਾ ਜਾਂਦਾ ਹੈ ਕਿ ਇਸ ਇਮਾਰਤ ਦੇ ਬਣ ਜਾਣ ਬਾਅਦ ਸ਼ਾਹਜਹਾਂ ਨੇ ਅਜਿਹੇ ਇੰਤਜ਼ਾਮ ਕੀਤੇ ਕਿ ਦੁਬਾਰਾ ਅਜਿਹੀ ਇਮਾਰਤ ਨਾ ਬਣ ਸਕੇ। ਇਸ ਮੌਕੇ ਭੁਪੇਸ਼ ਜਿੰਦਲ, ਮਨੀਸ਼ਾ ਜਿੰਦਲ, ਅਨਿਲ ਗਰਗ, ਦੀਪੀਕਾ ਗਰਗ, ਈਸ਼ਾ ਗਰਗ, ਹੇਮਾ ਗੁਪਤਾ, ਰਕੇਸ਼ ਗਰਗ, ਰਾਧੇ ਸ਼ਿਆਮ, ਮਮਤਾ ਰਾਣੀ, ਰਜਨੀ ਜਿੰਦਲ, ਸੋਨੀਆ ਸਿੰਗਲਾ, ਸਾਰਾਂਸ਼ ਸਿੰਗਲਾ, ਰਿਸ਼ਵ ਸਿੰਗਲਾ, ਬਨੀਤ ਗੋਇਲ, ਈਸ਼ੂ ਗੋਇਲ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।