ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਟਸ ਰੱਲੀ ਵਿਖੇ ਕਰਵਾਏ 'ਮਹਿੰਦੀ' ਅਤੇ 'ਰੰਗੋਲੀ' ਦੇ ਦਿਲਚਸਪ ਅਤੇ ਸ਼ਾਨਦਾਰ ਮੁਕਾਬਲੇ ਇੱਥੋਂ ਨੇੜਲੇ ਪਿੰਡ ਰੱਲੀ ਵਿਖੇ ਕ੍ਰਿਸ਼ਨਾ ਗਰੁੱਪ ਆਫ਼
Publish Date: Thu, 05 Nov 2026 06:24 PM (IST)
Updated Date: Thu, 05 Nov 2026 06:26 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਇੱਥੋਂ ਨੇੜਲੇ ਪਿੰਡ ਰੱਲੀ ਵਿਖੇ ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਮਹਿੰਦੀ ਅਤੇ ਰੰਗੋਲੀ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਇਹਨਾਂ ਦਿਲਚਸਪ ਅਤੇ ਸ਼ਾਨਦਾਰ ਮੁਕਾਬਲਿਆਂ ਵਿਚ ਵਿੱਦਿਆਰਥੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਗਿਆ। ਵਿਦਿਆਰਥੀਆਂ ਦੁਆਰਾ ਆਪਣੀ ਕਲਾ ਦੇ ਰੰਗ ਬਿਖੇਰਦਿਆਂ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਦੇ ਨਾਲ-ਨਾਲ ਦੀਵਾਲੀ ਦੇ ਤਿਉਹਾਰ ਤੇ ਖੂਬਸੂਰਤ ਰੰਗੋਲੀਆਂ ਤਿਆਰ ਕੀਤੀਆਂ ਗਈਆਂ। ਕਾਲਜ਼ ਦੀਆਂ ਵਿੱਦਿਆਰਥਣਾਂ ਵੱਲੋਂ ਵੱਖ ਵੱਖ ਦਿਲਚਸਪ ਰਵਾਇਤੀ ਅਤੇ ਆਧੁਨਿਕ ਡਿਜ਼ਾਈਨ ਦੀ ਮਹਿੰਦੀ ਲਗਾ ਕੇ ਖੂਬਸੂਰਤੀ ਦੇ ਰੰਗ ਬੰਨ੍ਹੇ ਗਏ। ਇਸ ਮੌਕੇ ਕਾਲਜ਼ ਦੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਅਤੇ ਪ੍ਰੀਤਇੰਦਰ ਸਿੰਘ ਚਹਿਲ, ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਸਕੱਤਰ ਸਤਪਾਲ ਸਿੰਘ ਚਹਿਲ, ਪ੍ਰਧਾਨ ਡਾ: ਵਿਜੇ ਸਿੰਗਲਾ, ਪ੍ਰਿੰਸੀਪਲ ਪ੍ਰਮੋਦ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਮੁਕਾਬਲਿਆਂ ਵਿਚ ਜੱਜ ਸਾਹਿਬਾਨਾਂ ਦੀ ਭੂਮਿਕਾ ਨਿਭਾਈ ਗਈ। ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਪ੍ਰੀਤ ਇੰਦਰ ਸਿੰਘ ਚਹਿਲ ਜੀ ਵੱਲੋਂ ਦੋਨੋਂ ਮੁਕਾਬਲਿਆਂ ਵਿਚ ਵਧੀਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿੱਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਤਗ਼ਮੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਭਾਗ ਲੈਣ ਵਾਲੇ ਸਾਰੇ ਵਿੱਦਿਆਰਥੀਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਉਦੇਸ਼ ਵਿੱਦਿਆਰਥੀਆਂ ਨੂੰ ਆਪਣੇ ਅੰਦਰੂਨੀ ਜਜ਼ਬੇ ਨੂੰ ਪ੍ਰਗਟ ਕਰਨ, ਆਪਣੀ ਪ੍ਰਤਿਭਾ ਨੂੰ ਨਿਖਾਰਨ, ਆਪਣੇ ਦਾਇਰੇ ਨੂੰ ਵਿਸ਼ਾਲ ਕਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਆਪਣੇ-ਆਪਣੇ ਖੇਤਰਾਂ ਵਿਚ ਇਕ ਵਿਸ਼ੇਸ਼ ਪਛਾਣ ਬਣਾਉਣ ਦੇ ਯੋਗ ਬਣਾਉਣਾ ਹੈ। ਪੂਰਾ ਦਿਨ ਕਾਲਜ਼ ਵਿਚ ਖੁਸ਼ੀ ਦਾ ਮਾਹੌਲ ਬਣਿਆ ਰਿਹਾ।