ਸਾਰੀਆਂ ਮੰਗਾਂ ਪੂਰ੍ਹੀਆਂ ਹੋਣ ਤੱਕ ਸੰਘਰਸ਼ ਰਹੇਗਾ ਜਾਰੀ : ਮੁਲਾਜ਼ਮ ਆਗੂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚਕਾਰ ਪਿਛਲੇ ਦਿਨ੍ਹੀਂ ਹੋਈ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਣ ‘ਤੇ ਸਿਰਫ਼ ਭਰੋਸਾ ਮਿਲਣ ਕਾਰਨ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਆਪਣੇ ਪਹਿਲਾਂ ਤੋਂ ਐਲਾਨੇ ਐਕਸ਼ਨ ਬਰਕਰਾਰ ਰੱਖੇ, ਜਿਸ ਦੀ ਲਗਾਤਾਰਤਾ ਵਿੱਚ ਅੱਜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮਾਨਸਾ ਅਤੇ ਸਰਦੂਲਗੜ੍ਹ ਤੇ ਬੁਢਲਾਡਾ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ ਖੁਡਾਲ, ਆਤਮਾ ਸਿੰਘ ਪਮਾਰ, ਕਰਮਜੀਤ ਤਾਮਕੋਟ, ਹਰਪ੍ਰੀਤ ਬਿੱਟੂ, ਜਗਦੇਵ ਘੁਰਕਣੀ, ਦਰਸ਼ਨ ਅਲੀਸ਼ੇਰ, ਧਰਮਿੰਦਰ ਹੀਰੇਵਾਲਾ, ਹੰਸਾ ਸਿੰਘ ਡੇਲੂਆਣਾ, ਗੁਰਪ੍ਰੀਤ ਦਲੇਲਵਾਲਾ, ਗੁਰਜੀਤ ਲਾਲਿਆਂਵਾਲੀ ਅਤੇ ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਮੁਲਾਜਮ ਅਤੇ ਪੈਨਸ਼ਨਰ ਸਰਕਾਰ ਵੱਲੋਂ ਐਲਾਨੇ 8 ਫ਼ੀਸਦੀ ਡੀਏ ਨਾਲ ਸੰਤੁਸ਼ਟ ਨਹੀਂ, ਬਲਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ ਕਿਉਂਕਿ ਪਿਛਲੇ ਸਾਢੇ ਚਾਰ ਸਾਲ ਤੋਂ ਉਨ੍ਹਾਂ ਨੂੰ ਸਿਰਫ਼ ਭਰੋਸੇ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ। ਸਤਨਾਮ ਸਿੰਘ, ਰੰਗਾ ਰਾਮ, ਲੱਖਣ ਲਾਲ ਮੌੜ, ਗੁਰਚਰਨ ਸਿੰਘ, ਜਸਵੀਰ ਸਿੰਘ ਖਾਲਸਾ, ਮਨਮੋਹਨ ਸਿੰਘ, ਨਵੀਨ ਬੋਹਾ, ਲਖਵਿੰਦਰ ਮਾਨ, ਰਾਜਵਿੰਦਰ ਬੈਹਣੀਵਾਲ, ਬਿੱਕਰ ਸਿੰਘ ਮਾਖਾ, ਕੁਲਦੀਪ ਖੋਖਰ, ਕੇਵਲ ਸਿੰਘ ਆਦਮਕੇ ਨੇ ਕਿਹਾ ਕਿ ਇਸ ਸਰਕਾਰ ਦੇ ਨੁਮਾਇੰਦੇ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਸਾਡੀਆਂ ਮੰਗਾਂ ਦੇ ਸਮਰਥਨ ਵਿੱਚ ਸਾਡੇ ਧਰਨਿਆਂ ਵਿੱਚ ਆ ਕੇ ਬੈਠਦੇ ਸਨ, ਪਰ ਹੁਣ ਉਹ ਸਾਡੀਆਂ ਮੰਗਾਂ ਸੁਣਨ ਨੂੰ ਤਿਆਰ ਨਹੀਂ। ਸੁਖਵਿੰਦਰ ਸਿੰਘ, ਕੇਵਲ ਸਿੰਘ, ਡਾਕਟਰ ਜਨਕ ਰਾਜ, ਰਾਮ ਸਿੰਘ ਖੋਖਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਸਾਰੀਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, 17-07-20 ਅਤੇ 15-01-15 ਦੇ ਪੱਤਰ ਵਾਪਿਸ ਕਰਵਾਉਣ, 18%ਡੀ ਏ ਜਾਰੀ ਕਰਨਾ, ਮਾਨ ਭੱਤਾ ਵਰਕਰਾਂ ਦੇ ਭੱਤੇ ਵਿੱਚ ਵਾਧਾ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, 37 ਤਰਾਂ ਦੇ ਕੱਟੇ ਭੱਤੇ ਬਹਾਲ ਕਰਨਾ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਦੇਣਾ, 200 ਰੁਪਏ ਜ਼ਜ਼ੀਆ ਟੈਕਸ ਬੰਦ ਕਰਨ ਆਦਿ, ਇਹ ਹੱਕੀ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਜਾਰੀ ਰਰਹੇਗਾ। ਬਿੱਕਰ ਸਿੰਘ ਮਘਾਣੀਆਂ, ਅਜੈਬ ਅਲੀਸ਼ੇਰ,ਨਵਦੀਪ ਮੱਤੀ, ਗੁਰਜੰਟ ਸਿੰਘ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚੋ ਕਿਸੇ ਵੀ ਮੰਗ ਦੇ ਪੂਰੀ ਨਾ ਹੋਣ ਕਾਰਨ ਉਹ ਆਪਣੇ ਪਹਿਲਾਂ ਦਿੱਤੇ ਪ੍ਰੋਗਰਾਮ ਉਸੇ ਤਰਾਂ ਜਾਰੀ ਰੱਖਣਗੇ ਅਤੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ 27 ਸਤੰਬਰ ਨੂੰ ਲੁਧਿਆਣਾ ਵਿਖੇ ਸੱਦ ਲਈ ਹੈ। ਮੁਲਾਜ਼ਮ ਆਗੂਆਂ ਜੱਗਾ ਸਿੰਘ ਅਲੀਸ਼ੇਰ, ਸ਼ਿੰਦਰਪਾਲ ਸਿੰਘ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਕਿ 30 ਤਾਰੀਕ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀ ਵਿਧਾਨ ਸਭਾ, 10 ਅਕਤੂਬਰ ਨੂੰ ਸੰਗਰੂਰ ਵਿੱਚ ਸੂਬਾ ਪੱਧਰੀ ਰੈਲੀ ਤੇ 21-22 ਅਕਤੂਬਰ ਨੂੰ ਪੰਜਾਬ ਬੰਦ ਦੀ ਤਿਆਰੀ ਵਿੱਚ ਜੁਟ ਜਾਣ, ਤਾਂ ਜੋ ਸਰਕਾਰ ਦੇ ਕੰਨਾਂ ਤੇ ਜੂੰ ਸਰਕ ਸਕੇ। ਇਸ ਮੌਕੇ ਹਿੰਮਤ ਦੂਲੋਵਾਲ, ਮਨਦੀਪ ਸਿੰਘ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਵੀਰਪਾਲ ਕੌਰ, ਮਨਪ੍ਰੀਤ ਕੌਰ ਵਾਲੀਆ, ਅਮਨਦੀਪ ਕੌਰ,ਖੁਸ਼ਵਿੰਦਰ ਕੌਰ, ਅਮਰਪ੍ਰੀਤ ਕੌਰ, ਮਨਿੰਦਰ ਕੌਰ, ਮੰਜੂ, ਸੁਖਵਿੰਦਰ ਰੱਲਾ, ਗੁਰਜੀਤ ਸਿੰਘ, ਅਮਨਪ੍ਰੀਤ ਕੌਰ, ਹਰਮਨਦੀਪ ਕੌਰ, ਕਿਰਨਜੀਤ ਕੌਰ, ਜਤਿੰਦਰ ਕੌਰ, ਜਸਮੀਤ ਕੌਰ,ਸੰਜੂ ਗੁਪਤਾ, ਹਰਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਬਿੰਦੀਆਂ, ਕਰਮਜੀਤ ਕੌਰ, ਅਮਨਦੀਪ ਕੌਰ, ਨਵਪ੍ਰੀਤ ਕੌਰ, ਪੂਜਾ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਗੁਰਸੇਵਕ ਸਿੰਘ ਭੀਖੀ, ਸੁਰਜੀਤ ਯਾਦਵ, ਸੁਖਚੈਨ ਸੇਖੋਂ, ਨਿਰੰਜਨ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਰੱਲਾ, ਮਿਡ ਦੇ ਮੀਲ ਵਰਕਰ ਰੇਖਾ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਸਿੰਘ ਵਾਲੀਆ ਨੇ ਬਾਖੂਬੀ ਨਿਭਾਈ।