ਭਲਕੇ ਬਿਜਲੀ ਬੰਦ ਰਹੇਗੀ
ਬਿਜਲੀ ਬੋਰਡ ਦੇ ਵੱਡਮੁੱਲੇ ਖਪਤਕਾਰਾਂ ਨੂੰ ਦੱਸਿਆ
Publish Date: Mon, 23 Feb 2026 05:22 PM (IST)
Updated Date: Tue, 24 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66ਕੇਵੀ ਦਾਣਾ ਮੰਡੀ ਗਰਿੱਡ ਦੀ ਬਿਜਲੀ ਸਪਲਾਈ 25 ਫ਼ਰਵਰੀ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐਸਡੀਓ ਸ਼ਹਿਰੀ ਮਾਨਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਨਾਲ ਇਸ ਗਰਿੱਡ ਤੋਂ ਚੱਲਦੇ ਸਾਰੇ 11ਕੇਵੀ ਫ਼ੀਡਰ ਜਿਵੇਂਕਿ 11ਕੇਵੀ ਸਿਰਸਾ ਰੋਡ ਫ਼ੀਡਰ, 11ਕੇਵੀ ਤਲਵੰਡੀ ਰੋਡ ਫ਼ੀਡਰ, 11ਕੇਵੀ ਮੂਸਾ ਚੁੰਗੀ ਫੀਡਰ, 11ਕੇਵੀ ਕੈਨਾਲ ਫੀਡਰ, 11ਕੇਵੀ ਜਗਦੰਬੇ ਰੋਡ ਫੀਡਰ ਤੇ 11ਕੇਵੀ ਜਵਾਹਰਕੇ ਅਰਬਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ।