ਕੇਵੀਕੇ ਮਾਨਸਾ ਵੱਲੋਂ ਕਿਸਾਨਾਂ ਦਾ ਵਿਦਿਅਕ ਦੌਰਾ : ਆਧੁਨਿਕ ਖੇਤੀ ਤਕਨੀਕਾਂ ਦੀ ਲਈ ਜਾਣਕਾਰੀ ਮਾਨਸਾ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ
Publish Date: Sat, 19 Sep 2026 05:26 PM (IST)
Updated Date: Sat, 19 Sep 2026 05:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਅੱਜ ਮਾਨਸਾ ਦੇ ਕਿਸਾਨਾਂ ਨੂੰ ਇਕ ਵਿਸ਼ੇਸ਼ ਗਰੁੱਪ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦਾ ਵਿਦਿਅਕ ਦੌਰਾ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਕਰਵਾਇਆ ਗਿਆ। ਇਸ ਦੌਰੇ ਦੌਰਾਨ ਕਿਸਾਨਾਂ ਨੇ ਯੂਨੀਵਰਸਿਟੀ ਵਿਖੇ ਚੱਲ ਰਹੇ ਕਿਸਾਨ ਮੇਲੇ ਤੇ ਡਿਜ਼ੀਟਲ ਖੇਤੀ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਦੌਰੇ ਦੌਰਾਨ ਕਿਸਾਨਾਂ ਨੇ ਪੀਏਯੂ ਦੇ ਵੱਖ-ਵੱਖ ਖੇਤੀਬਾੜੀ ਖੋਜ ਫ਼ਾਰਮਾਂ, ਬੀਜ ਕੇਂਦਰਾਂ ਅਤੇ ਖੇਤੀ ਮਸ਼ੀਨਰੀ ਨਾਲ ਸਬੰਧਿਤ ਸਟਾਲਾਂ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੇ ਉੱਨਤ ਬੀਜਾਂ, ਸੂਖਮ ਸਿੰਚਾਈ ਪ੍ਰਣਾਲੀ ਤੇ ਫ਼ਸਲੀ ਵਿਭਿੰਨਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਟੋ - ਸਟੀਅਰਿੰਗ ਟਰੈਕਟਰ, ਡਰੋਨ ਤਕਨਾਲੋਜੀ, ਅਤੇ ਮਿੱਟੀ ਦੀ ਜਾਂਚ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਡਿਜੀਟਲ ਤਕਨੀਕਾਂ ਦੇ ਪ੍ਰਦਰਸ਼ਨੀਆਂ ਵੀ ਦਿਖਾਈਆਂ ਗਈਆਂ। ਮੇਲੇ ਵਿੱਚ ਪਹੁੰਚੇ ਕਿਸਾਨਾਂ ਨੇ ਮੇਲੇ ਦੌਰਾਨ ਮਿਲ ਰਹੀਆਂ ਸਹੂਲਤਾਂ ਦਾ ਵੀ ਲਾਹਾ ਲਿਆ। ਇਸ ਵਿਚ ਕਈ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ ਹਾਸਲ ਕੀਤੇ ਤੇ ਬਾਕੀ ਕਿਸਾਨਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਮੇਲੇ ਤੋਂ ਧਾਂਤਾ ਦਾ ਚੂਰਾ ਆਦਿ ਵੀ ਖਰੀਦੇ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਅਜਿਹੇ ਐਕਸਪੋਜ਼ਰ ਦੌਰੇ ਕਿਸਾਨਾਂ ਨੂੰ ਪਰੰਪਰਾਗਤ ਖੇਤੀ ਤੋਂ ਵਪਾਰਕ ਤੇ ਲਾਹੇਵੰਦ ਖੇਤੀ ਵੱਲ ਮੋੜਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਦੌਰੇ ਵਿੱਚ ਸ਼ਾਮਲ ਕਿਸਾਨਾਂ ਨੇ ਵੀ ਪੀਏਯੂ ਦੀਆਂ ਇਨ੍ਹਾਂ ਨਵੀਆਂ ਖੋਜਾਂ ਦੀ ਸ਼ਲਾਘਾ ਕੀਤੀ।