- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਤਿੰਨ

-ਕਿਹਾ, ਸਿੱਖਿਆ ਹੀ ਦੇਸ਼ ਦੇ ਵਿਕਾਸ ਦਾ ਹੁੰਦੀ ਹੈ ਆਧਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਤਿੰਨ ਇੰਟਰੈਕਟਿਵ ਫ਼ਲੈਟ ਪੈਨਲਾਂ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕੀਤਾ। ਸਕੂਲ ਵਿੱਚ ਬਣੀ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਭਾਸ਼ ਨਾਗਪਾਲ, ਹਲਕਾ ਸਿੱਖਿਆ ਕੋਆਰਡੀਨੇਟਰ ਅਤੇ ਸਹਾਇਕ ਡਾਇਰੈਕਟਰ ਤੇ ਪ੍ਰਿੰਸੀਪਲ ਡਾਇਟ ਡਾ. ਬੂਟਾ ਸਿੰਘ ਸੇਖੋਂ ਵੀ ਹਾਜ਼ਰ ਸਨ। ਉਨ੍ਹਾਂ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸਿੱਖਿਆ ਹੀ ਦੇਸ਼ ਦੇ ਵਿਕਾਸ ਦਾ ਆਧਾਰ ਹੁੰਦੀ ਹੈ, ਜਿਸ ਦੇਸ਼ ਦੇ ਸਕੂਲ ਚੰਗੇ ਹੋਣਗੇ ਉਥੋਂ ਦਾ ਸਮਾਜ ਵੀ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਬਤੌਰ ਅਧਿਆਪਕ ਵੀ ਸੇਵਾਵਾਂ ਨਿਭਾਅ ਚੁੱਕਿਆ ਹਾਂ ਅਤੇ ਮੈਨੂੰ ਸਿੱਖਿਆ ਦੀ ਅਹਿਮੀਅਤ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਦੀ ਗਿਣਤੀ ਅਤੇ ਸਿੱਖਿਆ ਪੱਖੋਂ ਪੰਜਾਬ ਦਾ ਮੋਹਰੀ ਸਕੂਲ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਸ ਸਕੂਲ 'ਚ ਪੜ੍ਹੇ ਵਿਦਿਆਰਥੀ ਆਪਣੀ ਕਾਬਲੀਅਤ ਦੇ ਸਿਰ 'ਤੇ ਚੰਗੇ ਮੁਕਾਮ ਹਾਸਲ ਕਰਨਗੇ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਜਾਇਦਾਦ ਨਾ ਪੈਸਾ ਹੁੰਦਾ ਹੈ ਅਤੇ ਨਾ ਹੀ ਜ਼ਮੀਨ । ਸਾਡੀ ਸਭ ਤੋਂ ਵੱਡੀ ਜਾਇਦਾਦ ਸਾਡੇ ਬੱਚੇ ਹੁੰਦੇ ਹਨ। ਲਾਇਕ ਬੱਚੇ ਮਾਪਿਆਂ ਅਤੇ ਸਮਾਜ ਦਾ ਨਾਮ ਉੱਪਰ ਚੁੱਕ ਦਿੰਦੇ ਹਨ ਅਤੇ ਨਲਾਇਕ ਮਾਪਿਆਂ ਦਾ ਨਾਮ ਮਿੱਟੀ ਵਿੱਚ ਮਿਲਾ ਦਿੰਦੇ ਹਨ।
ਇਸ ਲਈ ਸਭ ਤੋਂ ਵੱਧ ਨਿਵੇਸ਼ ਸਿੱਖਿਆ ਵਿੱਚ ਕਰਨ ਦੀ ਲੋੜ ਹੈ । ਇਨਾਮ ਵੰਡ ਸਮਾਰੋਹ ਦੌਰਾਨ ਸਰਪੰਚ ਗੁਰਦੀਪ ਬੱਬਾ ਅਤੇ ਗਰਾਮ ਪੰਚਾਇਤ, ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ , ਡਾ. ਬੂਟਾ ਸਿੰਘ ਸੇਖੋਂ , ਸੁਭਾਸ਼ ਨਾਗਪਾਲ, ਅਮਰਜੀਤ ਸਿੰਘ ਨੈਸ਼ਨਲ ਅਵਾਰਡੀ, ਅਵਤਾਰ ਸਿੰਘ ਚਹਿਲ ਇੰਚਾਰਜ ਪ੍ਰਿੰਸੀਪਲ ਸੈਦੇਵਾਲਾ, ਰਾਜਪਾਲ ਸਿੰਘ ਲੈਕਚਰਾਰ, ਸੈਂਟਰ ਹੈਡ ਟੀਚਰ ਜੁਗਰਾਜ ਸਿੰਘ ਅਤੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਗੁਰਨੇ ਕਲਾਂ, ਸਕੂਲ ਅਧਿਆਪਕ ਬਲਜੀਤ ਸਿੰਘ, ਮਨਰੇਗਾ ਇੰਚਾਰਜ ਨਿਰਮਲ ਸਿੰਘ ਅਤੇ ਅਮਰਜੀਤ ਸਿੰਘ ਤੇ ਗੁਰਜੰਟ ਸਿੰਘ ਮਨਰੇਗਾ ਕਾਮਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਛੇਵੀਂ, ਸੱਤਵੀਂ ਅਤੇ ਨੌਵੀਂ ਦੇ ਦੋਵਾਂ ਸੈਕਸ਼ਨਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ 10 ਸੈਕਸ਼ਨਾਂ ਵਿੱਚੋਂ 100 ਫ਼ੀਸਦੀ ਹਾਜ਼ਰੀ ਵਾਲੇ 10 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਮਨਦੀਪ ਕੁਮਾਰ, ਸਾਬਕਾ ਸਰਪੰਚ ਬਾਬੂ ਸਿੰਘ, ਸਾਬਕਾ ਸਰਪੰਚ ਹਾਕਮ ਸਿੰਘ, ਚੇਅਰਮੈਨ ਅਵਤਾਰ ਸਿੰਘ ਸ਼ਕਤੀ ਸਿੰਘ, ਬੰਟੀ ਬੁਢਲਾਡਾ, ਰਵਨੀਤ ਬੁਢਲਾਡਾ, ਅਵਤਾਰ ਸਿੰਘ, ਰਾਜ ਸਿੰਘ ਅਤੇ ਸਾਬਕਾ ਪੰਚ ਗੁਰਜੰਟ ਸਿੰਘ ਹਾਜ਼ਰ ਸਨ।