ਨਸ਼ੇੜੀਆਂ ਦੇ ਟਿਕਾਣੇ ਬਣੀਆਂ ਸੁੰਨੀਆਂ ਪਈਆਂ ਇਮਾਰਤਾਂ ’ਤੇ ਚੱਲਿਆ ਪੀਲਾ ਪੰਜਾ ਪਿੰਡ ਫਫੜੇ ਪਿੰਡ ਫਫੜੇ
Publish Date: Wed, 25 Nov 2026 07:32 PM (IST)
Updated Date: Wed, 25 Nov 2026 07:34 PM (IST)
ਫਫੜੇ ਭਾਈਕੇ ਅਤੇ ਭੀਖੀ ਵਿਖੇ ਦੋ ਥਾਵਾਂ ’ਤੇ ਇਮਾਰਤਾਂ ਢਾਹੀਆਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਮਾਨਸਾ ਦੇ ਫਫੜੇ ਭਾਈਕੇ ਤੇ ਭੀਖੀ ਦੇ ਇੱਕ ਵਾਰਡ ਵਿਚ ਨਸ਼ਿਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਰੋਕ ਲਗਾਉਣ ਦੇ ਮਕਸਦ ਨਾਲ ਮਾਨਸਾ ਪੁਲਿਸ ਵੱਲੋਂ ਨਿਸ਼ਾਨਦੇਹੀ ਕਰਕੇ ਖਾਲੀ ਪਈਆਂ ਸਰਕਾਰੀ ਇਮਾਰਤਾਂ ’ਤੇ ਕਾਰਵਾਈ ਕੀਤੀ ਗਈ। ਪੁਲਿਸ ਦੀ ਅਗਵਾਈ ਹੇਠ ਪਿੰਡ ਫਫੜੇ ਭਾਈਕੇ ਦੀ ਅਨਾਜ ਮੰਡੀ ਤੇ ਭੀਖੀ ਵਿਖੇ ਨਸ਼ਾ ਕਰਨ ਵਾਲਿਆਂ ਵੱਲੋਂ ਵਰਤੀਆਂ ਜਾ ਰਹੀਆਂ ਦੋ ਥਾਵਾਂ ’ਤੇ ਪੀਲਾ ਪੰਜਾ ਚਲਾਇਆ ਗਿਆ ਕਿਉਂਕਿ ਕਈ ਨਸ਼ੇ ਕਰਨ ਵਾਲੇ ਲੋਕ ਇਨ੍ਹਾਂ ਇਮਾਰਤਾਂ ਨੂੰ ਵਰਤ ਰਹੇ ਸਨ। ਇਹ ਇਮਾਰਤਾਂ ਲੰਮੇ ਸਮੇਂ ਤੋਂ ਖਾਲੀ ਤੇ ਬੇਕਾਰ ਪਈਆਂ ਸਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਨਸ਼ਾ ਕਰਨ ਵਾਲੇ ਲੋਕ ਆਪਣੇ ਟਿਕਾਣਿਆਂ ਵਜੋਂ ਵਰਤ ਰਹੇ ਸਨ। ਇਨ੍ਹਾਂ ਥਾਵਾਂ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਹੋਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਐਸਪੀ ਨਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਖਾਲੀ ਪਈਆਂ ਇਮਾਰਤਾਂ ਦੀ ਵਰਤੋਂ ਨਸ਼ਾ ਕਰਨ ਵਾਲੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਇਨ੍ਹਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ਨੂੰ ਨਸ਼ੇ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਅੱਡੇ ਬਣਨ ਤੋਂ ਰੋਕਣ ਲਈ ਪੁਲਿਸ ਵੱਲੋਂ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਇਸ ਸਮੇਂ ਇਹ ਵੀ ਕਿਹਾ ਕਿ ਜੋ ਅਜਿਹੀਆਂ ਥਾਵਾਂ ਹਨ। ਉਨ੍ਹਾਂ ਬਾਰੇ ਸਮਾਜਸੇਵੀ ਜਾਣਕਾਰੀ ਦੇਣ ਤਾਂ ਜੋ ਉਹ ਇੰਨ੍ਹਾਂ ’ਤੇ ਨਜ਼ਰ ਰੱਖ ਕੇ ਅਜਿਹੀਆਂ ਕਾਰਵਾਈ ਕਰਨ। ਇਸ ਮੌਕੇ ਡੀਐਸਪੀ ਗੁਰਪ੍ਰਤਾਪ ਸਿੰਘ, ਐਸਐਚਓ ਭੀਖੀ ਗੁਰਮੇਲ ਸਿੰਘ, ਸਰਪੰਚ ਜਸਬੀਰ ਕੌਰ, ਪੰਚ ਭੁਪਿੰਦਰ ਸਿੰਘ ਅਤੇ ਸਮਾਜ ਸੇਵੀ ਸੁਖਬੀਰ ਸਿੰਘ ਸਮੇਤ ਹੋਰ ਲੋਕ ਮੌਜੂਦ ਸਨ।