ਪੰਜਾਬ ਹਮੇਸ਼ਾ ਖੁਸ਼ਹਾਲ ਰਹੇ, ਸਾਡੀ ਵੀ ਇਹੋ ਦੁਆ ਹੈ : ਡਾ. ਰਣਵੀਰ ਕੌਰ ਮੀਆਂ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ
Publish Date: Mon, 26 Oct 2026 05:20 PM (IST)
Updated Date: Mon, 26 Oct 2026 05:22 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖੁਰਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪਿਛਲੀ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਚੁੱਕੀ ਡਾਕਟਰ ਰਣਵੀਰ ਕੌਰ ਮੀਆਂ ਨੇ ਅੱਜ ਪਿੰਡ ਹੀਰੋਂ ਖੁਰਦ ਵਿਖੇ ਸਾਂਝੀ ਜਗ੍ਹਾ ਤੇ ਬੈਠੇ ਬਜ਼ੁਰਗਾਂ ਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਡਾ. ਮੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਹਮੇਸ਼ਾ ਖੁਸ਼ਹਾਲ ਰਹੇ ਅਤੇ ਇੱਥੇ ਸਾਰੇ ਲੋਕ ਸੁਖੀ ਵਸਣ, ਉਨ੍ਹਾਂ ਦੀ ਵੀ ਇਹੋ ਦੁਆ ਹੈ। ਉਨ੍ਹਾਂ ਕਿਹਾ ਕਿ ਜੋ ਮੁੱਦੇ ਭਖਵੇਂ ਹਨ ਉਨ੍ਹਾਂ ਤੇ ਸਾਰੀਆਂ ਪਾਰਟੀਆਂ ਨੂੰ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਖਤਮ ਕਰਨ ਵੱਲ ਆਪਣਾ ਕਦਮ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਸਾਡੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਇਸ ਨੂੰ ਖਤਮ ਕਰਨ ਲਈ ਸਾਨੂੰ ਪਿੰਡਾਂ ਚੋਂ ਪਹਿਲ ਕਰਨੀ ਪਵੇਗੀ, ਜਿਸ ਨਾਲ ਇਸ ਲਾਹਨਤ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਮੌਕੇ ਕਾਂਗਰਸੀ ਆਗੂ ਐਡਵੋਕੇਟ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਬੀਰੋਕੇ ਕਲਾਂ ਵੀ ਮੌਜੂਦ ਸਨ।