ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕੀਤੀਆਂ ਜ਼ਿਲ੍ਹਾ ਪੱਧਰੀ ਗੇਟ ਰੈਲੀਆਂ, ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜਤਾਇਆ ਸਖ਼ਤ ਰੋਸ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ
Publish Date: Tue, 03 Nov 2026 04:28 PM (IST)
Updated Date: Tue, 03 Nov 2026 04:29 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ਤੇ ਅੱਜ ਮਾਨਸਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ ਦੇ ਬਾਹਰ ਵਿਸ਼ਾਲ ਗੇਟ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੋਸ ਰੈਲੀਆਂ ਵਿਚ ਵੱਖ- ਵੱਖ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਆਪਣੀ ਏਕਤਾ ਤੇ ਰੋਸ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਗੇਟ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਖੁਡਾਲ ਨੇ ਆਖਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੁੱਢਲੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਸਰਕਾਰ ਦਾ ਕਾਰਜਕਾਲ ਵੀ ਖ਼ਤਮ ਹੋਣ ਵਾਲਾ ਹੈ, ਜਿਸ ਕਾਰਨ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿਚ ਭਾਰੀ ਰੋਸ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸਮੂਹ ਮੁਲਾਜ਼ਮ ਵਰਗ ਮੰਚ ਫ਼ਰੰਟ ਚੁੱਪ ਕਰਕੇ ਨਹੀਂ ਬੈਠਣਗੇ। ਇਸ ਮੌਕੇ ਹੈਲਥ ਡਿਪਾਰਟਮੈਂਟ ਦੇ ਪ੍ਰਧਾਨ ਸੰਦੀਪ ਸਿੰਘ ਵਾਲੀਆ, ਵਾਟਰ ਸਪਲਾਈ ਵਿਭਾਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਡੀਸੀ ਦਫ਼ਤਰ ਦੇ ਪ੍ਰਧਾਨ ਤੇ ਪੰਜਾਬ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਹਰਪ੍ਰੀਤ ਸਿੰਘ ਨੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਹੱਕੀ ਅਤੇ ਮੁੱਢਲੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਦੀ ਬਹਾਲੀ, 17/7/20 ਅਤੇ 15/1/15 ਦੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਰੱਦ ਕਰਵਾਉਣਾ, 4/9/14 ਦੀ ਏਸੀਪੀ ਸਕੀਮ ਦੀ ਬਹਾਲੀ, ਸਮੂਹ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨਾ, ਮਹਿੰਗਾਈ ਭੱਤੇ ਦੀਆਂ ਲਟਕਦੀਆਂ ਪੈਂਡਿੰਗ ਕਿਸਤਾਂ ਤੁਰੰਤ ਰਿਲੀਜ਼ ਕਰਨਾ, ਡੀਏ ਦੇ ਪਿਛਲੇ ਬਕਾਏ ਦਾ ਭੁਗਤਾਨ ਕਰਨਾ ਅਤੇ ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਕ ਨਾਲ ਜਾਰੀ ਕਰਨਾ ਆਦਿ ਪ੍ਰਮੁੱਖ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕੀਤਾ ਜਾਵੇ। ਭੁਪਿੰਦਰ ਸਿੰਘ ਸੁਖਵਿੰਦਰ ਸਿੰਘ ਵਾਟਰ ਸਪਲਾਈ ਕੁਲਵਿੰਦਰ ਸਿੰਘ ਇੰਡਸਟਰੀ ਡਿਪਾਰਟਮੈਂਟ ਕੁਲਵੰਤ ਸਿੰਘ ਯਾਦਵਿੰਦਰ ਸਿੰਘ ਨੇ ਗੇਟ ਰੈਲੀਆਂ ਦੌਰਾਨ ਮੁਲਾਜ਼ਮਾਂ ਦੇ ਹੱਕ ਵਿਚ ਤੇ ਸਰਕਾਰ ਦੇ ਟਾਲ-ਮਟੋਲ ਵਾਲੇ ਰਵੱਈਏ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਲੀ ਵਿਚ ਸ਼ਾਮਲ ਸਮੂਹ ਆਗੂਆਂ ਅਤੇ ਮੁਲਾਜ਼ਮਾਂ ਨੇ ਇੱਕਸੁਰ ਹੋ ਕੇ ਆਖਿਆ ਕਿ ਯੂਨੀਅਨ ਦੇ ਅਗਲੇ ਹਰ ਸੱਦੇ ਨੂੰ ਜ਼ਿਲ੍ਹਾ ਮਾਨਸਾ ਵਿਚ ਪੂਰਨ ਤੌਰ ਤੇ ਸਫ਼ਲ ਬਣਾਇਆ ਜਾਵੇਗਾ, ਜਿਸ ਦੀ ਲੜੀ ਦੌਰਾਨ ਮਿਤੀ 4/11/26 ਨੂ ਸਰਕਾਰ ਦੀ ਸਾਰੇ ਪੰਜਾਬ ਵਿੱਚ ਅਰਥੀ ਫੂਕੀ ਜਾਵੇਗੀ ਤੇ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ 5 ਅਤੇ 6/11/2026 ਨੂੰ ਕਲੈਰੀਕਲ ਕਾਮੇ ਸਮੂਹ ਦਫ਼ਤਰਾਂ ਵਿੱਚ ਕਲਮ ਛੋੜ ਹੜ੍ਹਤਾਲ ਕਰਨਗੇ। ਇੰਨ੍ਹਾਂ ਰੈਲ਼ੀਆਂ ਦੌਰਾਨ ਅਸ਼ੋਕ ਕੁਮਾਰ ਸੁਪਰਡੈਂਟ, ਕੰਵਰਜੀਤ ਸਿੰਘ ਸੁਪਰਡੈਂਟ, ਲਵਲੀ ਗੋਇਲ, ਜਗਦੇਵ ਸਿੰਘ, ਗਿਰਧਾਰੀ ਲਾਲ, ਸਿਮਰਜੀਤ ਸਿੰਘ, ਮੁਨੀਸ ਕੁਮਾਰ , ਕਨਵਰਪਾਲ ਸਿੰਘ, ਜਸਵੰਤ ਸਿੰਘ, ਮਨੋਜ ਕੁਮਾਰ, ਮਨਦੀਪ ਕੁਮਾਰ, ਹਰਵਿੰਦਰ ਸਿੰਘ, ਗੀਤਾ ਗੁਪਤਾ, ਨਿਸਾ ਰਾਣੀ, ਜਸਪ੍ਰੀਤ ਕੌਰ ਸਟੈਨੋ, ਸੁਨੀਤਾ ਰਾਣੀ, ਰੇਨੂ, ਸੈਲੀ, ਨਿਸ਼ਾ ਰਾਣੀ, ਸੰਦੀਪ ਕੌਰ, ਸੁਖਪ੍ਰੀਤ ਕੌਰ, ਰੋਜ਼ੀ, ਰਮਨਦੀਪ ਕੌਰ, ਹਰਬੰਸ ਕੌਰ, ਅਮਨਦੀਪ ਕੌਰ ਤੇ ਹਰਪ੍ਰੀਤ ਕੌਰ ਸਟੈਨੋ ਆਦਿ ਹਾਜ਼ਰ ਸਨ।