ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ‘ਮੈਸਰਜ਼ ਆਇਲਟਸ ਪੁਆਇੰਟ’ ਦਾ ਲਾਇਸੈਂਸ ਰੱਦ
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ
Publish Date: Thu, 19 Feb 2026 06:35 PM (IST)
Updated Date: Thu, 19 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ‘ਮੈਸਰਜ਼ ਆਇਲਟਸ ਪੁਆਇੰਟ ਨਵੀਂ ਕਚਹਿਰੀ ਰੋਡ ਮਾਨਸਾ ਜ਼ਿਲ੍ਹਾ ਮਾਨਸਾ’ ਦਾ ਲਾਇਸੈਂਸ ਨੰਬਰ 17/ਐੱਲਪੀਏ ਮਿਤੀ 30.07.2019 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਭੁਪਿੰਦਰ ਸਿੰਘ ਚਹਿਲ ਪੁੱਤਰ ਸਿੰਗਾਰਾ ਸਿੰਘ ਚਹਿਲ ਵਾਸੀ ਕੋਟੜਾ ਕਲਾਂ ਤਹਿਸੀਲ ਅਤੇ ਜ਼ਿਲ੍ਹਾ ਮਾਨਸਾ ਨੂੰ ‘ਮੈਸਰਜ਼ ਆਇਲਟਸ ਪੁਆਇੰਟ ਨਵੀਂ ਕਚਹਿਰੀ ਰੋਡ ਮਾਨਸਾ ਜ਼ਿਲ੍ਹਾ ਮਾਨਸਾ’ ਦੇ ਨਾਂ ’ਤੇ ਆਇਲਟਸ ਕੋਚਿੰਗ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ। ਇਹ ਲਾਇਸੈਂਸ 30-07-2024 ਤਕ ਨਵੀਨ ਸੀ। ਇਸ ਦਫ਼ਤਰ ਵੱਲੋਂ ਪ੍ਰਾਰਥੀ ਨੂੰ ਉਕਤ ਲਾਇਸੈਂਸ ਨਵੀਨ ਨਾ ਕਰਵਾਉਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਕਾਰਨ ਦੱਸੋ ਨੋਟਿਸ ਦਾ ਜਵਾਬ ਪੇਸ਼ ਕਰਦੇ ਹੋਏ ਭੁਪਿੰਦਰ ਸਿੰਘ ਚਹਿਲ ਪੁੱਤਰ ਸਿੰਗਾਰਾ ਸਿੰਘ ਚਹਿਲ ਵੱਲੋਂ ਦਰਖਾਸਤ ਪੇਸ਼ ਕਰ ਕੇ ਬੇਨਤੀ ਕੀਤੀ ਗਈ ਹੈ ਕਿ ਉਸ ਦੇ ਨਾਂ ’ਤੇ ਜਾਰੀ ਆਇਲਟਸ ਅਤੇ ਇਮੀਗਰੇਸ਼ਨ ਸੈਂਟਰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਸੀ, ਕਿਉਂਕਿ ਇਸ ਲਾਇਸੈਂਸ ਦੀ ਮਿਆਦ 30 ਜੁਲਾਈ 2024 ਤਕ ਸੀ। ਇਸ ਲਈ ਉਕਤ ਨਾਮ ’ਤੇ ਜਾਰੀ ਲਾਇਸੈਂਸ ਰੱਦ ਕੀਤਾ ਜਾਵੇ। ਹੁਕਮ ਵਿਚ ਕਿਹਾ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਲਈ ਭੁਪਿੰਦਰ ਸਿੰਘ ਚਹਿਲ ਪੁੱਤਰ ਸਿੰਗਾਰਾ ਸਿੰਘ ਚਹਿਲ ਖੁਦ ਜ਼ਿੰਮੇਵਾਰ ਹੋਣਗੇ।