ਭਾਖੜਾ ਨਹਿਰ ਨੇੜੇ ਸੜਕ ’ਤੇ ਮਿੱਟੀ ਪਾਉਣ ਦੀ ਮੰਗ
ਕਸਬਾ ਝੁਨੀਰ ਅਤੇ ਪਿੰਡ ਫੱਤਾ ਮਾਲੋਕਾ ਦੇ ਵਿਚਕਾਰ
Publish Date: Tue, 20 Jan 2026 06:12 PM (IST)
Updated Date: Wed, 21 Jan 2026 04:10 AM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਤੇ ਪਿੰਡ ਫੱਤਾ ਮਾਲੋਕਾ ਵਿਚਕਾਰ ਲੰਘਦੀ ਭਾਖੜਾ ਨਹਿਰ ਕੋਲ ਸੜਕ ਕਿਨਾਰਿਆਂ ਤੇ ਵੱਡੇ ਵੱਡੇ ਖੱਡੇ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਧੁੰਦਾ ਪੈਣ ਕਾਰਨ ਸੜਕ ਬਹੁਤ ਜ਼ਿਆਦਾ ਛੋਟੀ ਹੈ ਤੇ ਕੂਹਣੀਦਾਰ ਮੋੜ ਹੈ। ਇਸ ਕਾਰਨ ਵੱਡੇ ਵਾਹਨ ਅਚਾਨਕ ਅੱਗੋਂ ਲਾਈਟਾਂ ਪੈਣ ਕਾਰਨ ਕਿਸੇ ਸਮੇਂ ਵੀ ਇਨ੍ਹਾਂ ਟੋਇਆਂ ਵਿਚ ਡਿੱਗ ਸਕਦੇ ਹਨ। ਇਹ ਸੜਕ ਅੱਗੇ ਹਰਿਆਣਾ ਰਾਜ ਅਤੇ ਰਾਜਸਥਾਨ ਰਾਜ ਨੂੰ ਜਾਂਦੀ ਹੈ ਤੇ 24 ਘੰਟੇ ਵੱਡੀ ਗਿਣਤੀ ਵਿਚ ਵੱਡੇ ਵਾਹਨ ਹਰ ਸਮੇਂ ਲੰਘਦੇ ਹਨ। ਕਿਸਾਨ ਆਗੂ ਬਲਕਾਰ ਸਿੰਘ ਨੇ ਮੰਗ ਕੀਤੀ ਹੈ ਕਿ ਭਾਖੜਾ ਨਹਿਰ ਦੇ ਸੜਕ ਕੰਢੇ ਦੋਵੇਂ ਪਾਸਿਆਂ ਅਤੇ ਜੋ ਡੂੰਘੇ ਟੋਏ ਹਨ। ਇਨ੍ਹਾਂ ਨੂੰ ਮਿੱਟੀ ਨਾਲ ਭਰਿਆ ਜਾਵੇ ਤੇ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।