ਸੀਨੀਅਰ ਸਿਟੀਜ਼ਨਾਂ ਦੀਆਂ ਮੀਟਿੰਗਾਂ ਲਈ ਥਾਂ ਅਲਾਟ ਕਰਨ ਦੀ ਮੰਗ ਕੀਤੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ
Publish Date: Sun, 29 Nov 2026 04:03 PM (IST)
Updated Date: Sun, 29 Nov 2026 04:05 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਸ਼ਾਂਤੀ ਭਵਨ ਵਿਖੇ ਹੋਈ। ਇਸ ਦੌਰਾਨ ਸ਼ਮਸ਼ੇਰ ਸਿੰਘ ਸਰਾਓਂ ਪ੍ਰਧਾਨ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਤਕਰੀਬਨ 300 ਦੇ ਕਰੀਬ ਮੈਂਬਰ ਹਨ, ਪਰ ਮੀਟਿੰਗਾਂ ਕਰਨ ਲਈ ਕੋਈ ਆਪਣੀ ਥਾਂ ਨਹੀਂ। ਉਨ੍ਹਾਂ ਪ੍ਰਸਾਸ਼ਨ ਕੋਲੋਂ ਮੰਗ ਕੀਤੀ ਕਿ ਐਸੋਸੀਏਸ਼ਨ ਨੂੰ ਸ਼ਹਿਰ ਵਿਚ ਕੋਈ ਢੁੱਕਵੀਂ ਥਾਂ ਅਲਾਟ ਕੀਤੀ ਜਾਵੇ ਤਾਂ ਕਿ ਸੀਨੀਅਰ ਸਿਟੀਜ਼ਨ ਉਥੇ ਬੈਠ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕਣ। ਐਸੋਸੀਏਸ਼ਨ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੁਫ਼ਤ ਮੈਡੀਕਲ ਜਾਂਚ ਕੈਪਾਂ ਦੀ ਲਗਾਤਾਰਤਾ ਜਾਰੀ ਰੱਖੀ ਜਾਵੇ। ਸਰਕਾਰੀ ਦਫ਼ਤਰਾਂ ਵਿਚ ਬਜ਼ੁਰਗਾਂ ਦੀ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਲਈ ਵਿਭਾਗੀ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕੀਤਾ ਜਾਵੇਗਾ। ਘਰਾਂ ਵਿਚ ਬਜ਼ੁਰਗਾਂ ਦਾ ਮਾਣ ਸਤਿਕਾਰ ਬਹਾਲ ਰੱਖਣ ਲਈ ਕਦਮ ਉਠਾਏ ਜਾਣਗੇ। ਇਸ ਸਮੇਂ ਬਲਵਿੰਦਰ ਬਾਂਸਲ ਚੇਅਰਮੈਨ, ਹੇਮਰਾਜ ਬਾਂਸਲ ਫਾਊਂਡਰ ਮਬਰ, ਧੰਨਾ ਸਿੰਘ ਅਕਲੀਆ, ਰੁਲਦੂ ਰਾਮ ਨੰਦਗੜ੍ਹ ਵਾਲੇ, ਸੇਠੀ ਸਿੰਘ ਸਰਾਂ, ਰਾਮ ਕੁਮਾਰ ਸਿੰਗਲਾ, ਦਰਸ਼ਨ ਜੋਗਾ ਕਹਾਣੀਕਾਰ, ਡਾ. ਲਖਵਿੰਦਰ ਸਿੰਘ ਮੁਸਾ, ਪਰਮਜੀਤ ਕੌਰ ਮਾਨਸਾ, ਜੀਤ ਸਿੰਘ ਭੁੰਲਰ, ਗੁਰਦੇਵ ਸਿੰਘ ਘੁਮਾਣ, ਬਾਦਸ਼ਾਹ ਸਿੰਘ, ਜਗਸੀਰ ਸਿੰਘ, ਮੇਜਰ ਸਿੰਘ ਗੇਹਲੇ, ਹਰਮੇਲ ਸਿੰਘ ਠੇਕੇਦਾਰ, ਈਸ਼ਵਰ ਦਾਸ ਐਡਵੋਕੇਟ, ਲੀਲਾ ਸਿੰਘ ਪਟਵਾਰੀ, ਸਵਿੰਦਰ ਸਿੰਘ, ਜਗਮੇਲ ਸਿੰਘ, ਮਾਸਟਰ ਨਸੀਬ ਚੰਦ, ਕੇ ਕੇ ਸਿੰਗਲਾ, ਰੂਪ ਚੰਦ ਪਰੋਚਾ, ਜਗਦੀਸ਼ ਸਿੰਘ ਮਿਹਨਤੀ, ਭੂਰਾ ਸਿੰਘ, ਅਵਤਾਰ ਸਿੰਘ ਮਾਨ, ਬਲਵੀਰ ਸਿੰਘ ਚਹਿਲ, ਹਰਬੰਸ ਸਿੰਘ ਨਿਧੜਕ, ਅਮਿਤ ਕੁਮਾਰ ਮਿੱਤਲ ਆਦਿ ਹਾਜ਼ਰ ਸਨ।