ਮਨਰੇਗਾ ਕਾਨੂੰਨ ਤੇ ਚਾਰ ਲੇਬਰ ਕੋਡਾਂ ਦੀ ਬਹਾਲੀ ਸਮੇਂ ਦੀ ਵੱਡੀ ਲੋੜ : ਚੌਹਾਨ ਇੱਕ ਸਤੰਬਰ ਦੀ ਦਿੱਲੀ
Publish Date: Thu, 20 Aug 2026 05:37 PM (IST)
Updated Date: Fri, 21 Aug 2026 04:03 AM (IST)
* ਇਕ ਸਤੰਬਰ ਦਿੱਲੀ ਚੱਲੋ ਰੈਲੀ ’ਚ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ ਫ਼ੋਟੋ : 1 ਐਮਏਐਨ ਕੈਪਸ਼ਨ : ਮਨਰੇਗਾ ਕਾਨੂੰਨ ਤੇ ਚਾਰ ਲੇਬਰ ਕੋਡਾਂ ਦੀ ਬਹਾਲੀ ਲਈ ਨਾਅਰੇਬਾਜ਼ੀ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਇੱਕ ਸਤੰਬਰ ਦੀ ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ ਰੈਲੀ ਦੀ ਤਿਆਰੀ ਸਬੰਧੀ ਹਰ ਵਰਗ ਤੇ ਖੇਤਰ ਵਿਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਤਿਆਰੀ ਵਜੋਂ ਲਗਾਤਾਰ ਪਾਰਟੀ ਜਨ ਸੰਪਰਕ ਮੁਹਿੰਮ ਤਹਿਤ ਨੇੜਲੇ ਪਿੰਡ ਬਰਨਾਲਾ ਵਿਖੇ ਮਨਰੇਗਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਚਾਰ ਲੇਬਰ ਕੋਡ ਤੇ ਮਨਰੇਗਾ ਕਾਨੂੰਨ ਦੀ ਬਹਾਲੀ ਸਮੇਂ ਦੀ ਵੱਡੀ ਲੋੜ ਹੈ। ਕਿਉਂਕਿ ਦੇਸ਼ ਦੀ ਵੱਡੀ ਤੇ ਬੇਰੁਜ਼ਗਾਰ ਮਜ਼ਦੂਰ ਜਮਾਤ ਨੂੰ 100 ਦਿਨ ਕੰਮ ਦੀ ਗਰੰਟੀ ਨਾਲ ਗਰੀਬ ਲੋਕਾਂ ਨੂੰ ਕੰਮ ਦੀ ਆਸ ਬੱਝੀ ਸੀ। ਪ੍ਰੰਤੂ ਕਿਰਤ ਵਿਰੋਧੀ ਮੋਦੀ ਸਰਕਾਰ ਨੇ 125 ਦਿਨ ਕੰਮ ਦੇਣ ਦੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਨੂੰ ਵਰਗਲਾਉਣ ਦੀ ਨੀਤੀ ਹੈ। ਜਦੋਂ ਅਮਲ ’ਚ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਬਹਾਲੀ ਤੇ ਚਾਰ ਲੇਬਰ ਕੋਡ ਸਮੇਤ ਲੋਕ ਹਿੱਤ ਬਣੇ ਕਾਨੂੰਨਾਂ ਦੇ ਬਚਾਅ ਲਈ ਇੱਕ ਸਤੰਬਰ ਨੂੰ ਬਦਲਾਅ ਜ਼ਰੂਰੀ ਹੈ। ਰੈਲੀ ’ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਬਲਵੰਤ ਸਿੰਘ ਫੱਕਰ ਤੇ ਏਟਕ ਆਗੂ ਕਾਮਰੇਡ ਬੂਟਾ ਸਿੰਘ ਬਰਨਾਲਾ ਨੇ ਦਾਅਵਾ ਕੀਤਾ ਹੈ ਕਿ ਮਾਨਸਾ ’ਚੋਂ ਵੱਡੇ ਕਾਫਲੇ ਦਿੱਲੀ ਰੈਲੀ ਸ਼ਮੂਲੀਅਤ ਕਰਨਗੇ। ਇਸ ਮੌਕੇ ਬੂਟਾ ਰਾਮ, ਸ਼ੰਕਰ ਸਿੰਘ, ਪ੍ਰਗਟ ਸਿੰਘ, ਬੰਤੋ ਕੌਰ, ਮੈਂਬਰ, ਕਰਨੈਲ ਸਿੰਘ ਮੈਂਬਰ ਆਦਿ ਆਗੂਆਂ ਨੇ ਸੰਬੋਧਨ ਕੀਤਾ।