ਭਾਕਿਯੂ ਕ੍ਰਾਂਤੀਕਾਰੀ ਦੇ ਵਫ਼ਦ ਦਾ ਹੋਇਆ ਇਜਲਾਸ
ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਜ਼ਿਲ੍ਹਾ
Publish Date: Fri, 27 Mar 2026 07:16 PM (IST)
Updated Date: Sat, 28 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਜ਼ਿਲ੍ਹਾ ਮਾਨਸਾ ਦਾ ਡੈਲੀਗੇਟ ਇਜਲਾਸ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਦੀ ਦੇਖ ਰੇਖ ਵਿੱਚ ਹੋਇਆ। ਇਸ ਵਿੱਚ ਗੋਰਾ ਸਿੰਘ ਡਿੱਖ ਅਤੇ ਬਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਤੇ ਨਵੀਂ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਪ੍ਰਧਾਨ ਹਰਚਰਨ ਸਿੰਘ ਤਾਮਕੋਟ, ਸੀਨੀਅਰ ਮੀਤ ਪ੍ਰਧਾਨ ਦਲਜੀਤ, ਸਕੱਤਰ ਗੁਰਜੰਟ ਸਿੰਘ, ਮੀਤ ਪ੍ਰਧਾਨ ਮੇਜਰ ਸਿੰਘ, ਖਜ਼ਾਨਚੀ ਸਰਬਜੀਤ ਸਿੰਘ ਮਾਨਸਾ ਖੁਰਦ, ਪ੍ਰਚਾਰ ਸਕੱਤਰ ਗੁਰਪ੍ਰਨਾਮ, ਪ੍ਰੈਸ ਸਕੱਤਰ ਜਗਤਾਰ ਸਿੰਘ ਬੱਪੀਆਣਾ, ਸਹਾਇਕ ਸਕੱਤਰ ਦਰਬਾਰਾ ਸਿੰਘ ਜਟਾਣਾ ਅਤੇ ਨਛੱਤਰ ਸਿੰਘ ਤਾਮਕੋਟ, ਸ਼ਿੰਗਰਾ ਠੂਠਿਆਂਵਾਲੀ, ਬਲਕਾਰ ਖੋਖਰ, ਮਨਪ੍ਰੀਤ ਮਨੀ ਮੀਰਪੁਰ, ਜਗਜੀਤ ਬੱਪੀਆਣਾ ਜਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਜੱਥੇਬੰਦੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਮੀਨਾਂ ਦੀ ਕੁਰਕੀ ਅਤੇ ਧੱਕੇ ਨਾਲ ਨੈਨੋ ਜੂਰੀਆ ਦੇਣ ਦਾ ਜੱਥੇਬੰਦੀ ਡਟ ਕੇ ਵਿਰੋਧ ਕਰੇਗੀ। ਇਸ ਤੋਂ ਇਲਾਵਾ ਅਮਰੀਕਾ ਅਤੇ ਅਜਰਾਈਲ ਵੱਲੋਂ ਇਰਾਨ, ਲਿਬਨਾਨ ਅਤੇ ਫਲਸਤੀਨ ਉੱਤੇ ਕੀਤੇ ਜਾ ਰਹੇ ਫਾਸ਼ੀ ਹਮਲਿਆਂ ਦੀ ਨਿਖੇਧੀ ਕਰਦੀ ਹੈ ਅਤੇ ਮਨੁੱਖਤਾ ਤੇ ਕੀਤੇ ਜਾ ਰਹੇ ਅਣਮਨੁੱਖੀ ਜੁਲਮ ਦਾ ਵਿਰੋਧ ਕਰਦੀ ਹੈ।