- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਐੱਸ

-ਸਿੱਖਿਆ ਮਾਹਿਰ ਅਸ਼ੋਕ ਸਦਿਓੜਾ ਵਿਦਿਆਰਥੀਆਂ ਦੇ ਹੋਏ ਰੂਬਰੂ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੱਭਿਆਚਾਰ ਚੇਤਨਾ ਮੰਚ ਮਾਨਸਾ ਵੱਲ੍ਹੋਂ ਐੱਸ ਡੀ ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਵਿਸ਼ੇਸ਼ ਸਹਿਯੋਗ ਨਾਲ ਕਾਲਜ ਵਿਖੇ 'ਚਾਨਣ ਦੇ ਵਣਜਾਰੇ ' ਬੈਨਰ ਹੇਠ ਕਰਵਾਏ ਗਏ ਸਿੱਖਿਆ ਸੈਮੀਨਾਰ ਦੌਰਾਨ ਸਿੱਖਿਆ ਮਾਹਿਰ ਅਸ਼ੋਕ ਸਦਿਓੜਾ ਨੇ ਮਾਨਸਾ ਜ਼ਿਲ੍ਹੇ ਨੂੰ ਅੰਗਰੇਜ਼ੀ ਵਿਸ਼ੇ 'ਚ ਪੰਜਾਬ ਦਾ ਨੰਬਰ ਇਕ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸਿੱਖਿਆ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਪ੍ਰੋਜੈਕਟ ਲਈ ਲੁੜੀਂਦਾ ਸਹਿਯੋਗ ਦੇਣ। ਉਨ੍ਹਾਂ ਮੰਨਿਆ ਕਿ ਮਾਂ ਬੋਲੀ ਪੰਜਾਬੀ ਸਾਡੇ ਲਈ ਸਭ ਤੋਂ ਉੱਤਮ ਹੈ,ਪਰ ਨਾਲ ਹੀ ਜੇਕਰ ਸਾਡੇ ਵਿਦਿਆਰਥੀਆਂ ਨੇ ਦੁਨੀਆਂ ਦੇ ਹਾਣ ਦਾ ਬਣਕੇ ਵੱਡੇ ਕੀਰਤੀਮਾਨ ਸਥਾਪਿਤ ਕਰਨੇ ਹਨ, ਤਾਂ ਅੰਗਰੇਜ਼ੀ ਭਾਸ਼ਾ ਪ੍ਰਤੀ ਮੁਹਾਰਤ ਹਾਸਲ ਕਰਨੀ ਪਵੇਗੀ।
ਮਾਨਸਾ ਦੇ ਜੰਮਪਲ ਅਤੇ ਬਠਿੰਡਾ ਖੇਤਰ ਤੋਂ ਦੇਸ਼ ਭਰ 'ਚ ਸਿੱਖਿਆ ਕੇਂਦਰਾਂ ਰਾਹੀਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਤੇ ਜਨਰਲ ਨਾਲਿਜ਼ 'ਚ ਮੁਹਾਰਤ ਹਾਸਲ ਕਰਵਾਉਣ ਵਾਲੇ ਅਸ਼ੋਕ ਸਦਿਓੜਾ ਚੀਫ਼ ਐਡੀਟਰ ਬਰਿਲਜ਼ ਐਕਸਪ੍ਰੈਸ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੇ ਵਿਦਿਆਰਥੀ ਅਖ਼ਬਾਰਾਂ ਤੇ ਕਿਤਾਬਾਂ ਤੋਂ ਦੂਰ ਹੋ ਰਹੇ ਹਨ, ਜਦੋਂ ਕਿ ਹੋਰਨਾਂ ਰਾਜਾਂ ਤੋਂ ਇਲਾਵਾ ਇਕੋ ਰਾਜ ਬਿਹਾਰ ਦੇ ਸਵਾ ਲੱਖ ਤੋਂ ਵੱਧ ਵਿਦਿਆਰਥੀ ਉਨ੍ਹਾਂ ਦੇ ਅੰਗਰੇਜ਼ੀ ਅਖ਼ਬਾਰ ਬਰਿਲਜ਼ ਐਕਸਪ੍ਰੈੱਸ ਨੂੰ ਨਿਰੰਤਰ ਪੜ੍ਹ ਰਹੇ ਹਨ। ਸੱਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਐੱਸਡੀ ਕੰਨਿਆ ਮਹਾਂਵਿਦਿਆਲਾ ਮਾਨਸਾ ਦੇ ਪ੍ਰਧਾਨ ਇੰਜ.ਵਿਨੋਦ ਮਿੱਤਲ, ਵਾਈਸ ਪ੍ਰਧਾਨ ਵਿਜੈ ਗਰਗ, ਪ੍ਰਿੰਸੀਪਲ ਡਾ.ਗਰਿਮਾ ਮਹਾਜਨ, ਐਡਵੋਕੇਟ ਵਿਜੈ ਸਿੰਗਲਾ, ਰਾਜ ਜੋਸ਼ੀ ਨੇ ਕਿਹਾ ਕਿ ਅਸ਼ੋਕ ਸਦਿਓੜਾ ਨੇ ਮਾਨਸਾ ਵਿਖੇ ਦੋ ਦਹਾਕਿਆਂ ਪਹਿਲਾਂ ਸਿੱਖਿਆ ਖੇਤਰ 'ਚ ਵੱਡੇ ਕੀਰਤੀਮਾਨ ਸਥਾਪਿਤ ਕਰਨ ਲਈ ਸਮਰ ਫੀਲਡ ਸਕੂਲ ਰਾਹੀਂ ਜੋ ਯਤਨ ਕੀਤੇ ਸਨ, ਜੇਕਰ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਮਾਨਸਾ ਜ਼ਿਲ੍ਹੇ ਦਾ ਦੇਸ਼ ਦੇ ਸਿੱਖਿਆ ਖੇਤਰ ਵਿਚ ਹੋਰ ਵੱਡਾ ਨਾਮ ਹੋਣਾ ਸੀ,ਪਰ ਚਿੰਤਾ ਦੀ ਗੱਲ ਕਿ ਉਨ੍ਹਾਂ ਨੂੰ ਆਪਣਾ ਖੇਤਰ ਬਠਿੰਡਾ 'ਚ ਬਦਲਣਾ ਪਿਆ, ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਸੂਬਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਨਾਮਣਾ ਖੱਟਿਆ। ਪਰ ਅਸ਼ੋਕ ਸਦਿਓੜਾ ਨੇ ਅੱਜ ਮੁੜ ਦੁਹਰਾਇਆ ਕਿ ਉਹ ਹੁਣ ਵੀ ਆਪਣੇ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਪ੍ਰਤੀ ਗੰਭੀਰ ਹਨ, ਉਹ ਹੁਣ ਵੀ ਹਰ ਤਰ੍ਹਾਂ ਦੇ ਯਤਨ ਜਟਾਉਣ ਲਈ ਤਿਆਰ ਹਨ। ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਨੇ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਅਸ਼ੋਕ ਸਦਿਓੜਾ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲ੍ਹੋਂ ਉਨ੍ਹਾਂ ਵੱਲੋਂ ਮਾਨਸਾ ਜ਼ਿਲ੍ਹੇ ਚ ਸ਼ੁਰੂ ਕੀਤੇ ਜਾਣ ਵਾਲੇ ਹਰ ਪ੍ਰੋਜੈਕਟ ਲਈ ਸਹਿਯੋਗ ਦਿੱਤਾ ਜਾਵੇਗਾ। ਸਿੱਖਿਆ ਸੈਮੀਨਾਰ ਦੌਰਾਨ ਡਾ.ਕਮਲਜੀਤ ਕੌਰ, ਬਬੀਤਾ ਮੌਂਗਾ, ਮੰਚ ਦੇ ਸੀਨੀਅਰ ਆਗੂ ਬਲਰਾਜ ਨੰਗਲ, ਪ੍ਰਿਤਪਾਲ ਸਿੰਘ, ਸਰਬਜੀਤ ਕੌਸ਼ਿਲ, ਅਸ਼ੋਕ ਬਾਂਸਲ, ਹਰਦੀਪ ਸਿੱਧੂ, ਵਰਿੰਦਰ ਕੁਮਾਰ, ਗੋਰਾ ਬਾਂਸਲ, ਨਰਿੰਦਰ ਸ਼ਰਮਾ, ਮੋਹਨ ਲਾਲ, ਕੇਵਲ ਸਿੰਘ, ਮਨਜੀਤ ਸਿੰਘ, ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ, ਜਨਰਲ ਸਕੱਤਰ ਵਿਸ਼ਵਦੀਪ ਬਰਾੜ, ਪੀ ਕੇ ਸੂਦ, ਬਲਵੰਤ ਭਾਟੀਆ, ਮਨਜੀਤ ਚਾਹਲ, ਗੁਰਪ੍ਰੀਤ ਸਿੰਘ, ਜਤਿੰਦਰ ਆਗਰਾ, ਨਰੇਸ਼ ਬਿਰਲਾ, ਇੰਦਰਜੀਤ ਉੱਭਾ, ਬਿੱਟੂ ਮਾਨਸਾ, ਪ੍ਰੋ. ਸੁਪਨਦੀਪ ਕੌਰ, ਦਰਸ਼ਨ ਜੋਗਾ, ਰਮੇਸ਼ ਖਿਆਲਾ ਹਾਜ਼ਰ ਸਨ।