ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਡੀਸੀਯੂ ਮਾਨਸਾ ਵੱਲੋਂ ਜਾਗਰੂਕਤਾ ਕੈਂਪ ਦਾ ਆਯੋਜਨ ਡੀਸੀਯੂ ਮਾਨਸਾ ਵੱਲੋਂ ਪਨਕੋਫੈਡ ਚੰਡੀਗੜ੍ਹ
Publish Date: Thu, 01 Oct 2026 04:13 PM (IST)
Updated Date: Thu, 01 Oct 2026 04:16 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਡੀਸੀਯੂ ਮਾਨਸਾ ਵੱਲੋਂ ਪਨਕੋਫ਼ੈਡ ਚੰਡੀਗੜ੍ਹ ਦੇ ਸਹਿਯੋਗ ਨਾਲ ਦੀ ਮਾਖਾ ਚਹਿਲਾਂ ਬਹੁਮਤ ਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਗਾਇਆ, ਜਿਸ ਵਿਚ ਕਿਸਾਨ ਮੈਂਬਰ ਅਤੇ ਆਮ ਲੋਕਾਂ ਨੇ ਭਾਗ ਲਿਆ। ਮਨਜੀਤ ਸਿੰਘ ਪ੍ਰਧਾਨ ਸਭਾ ਨੇ ਆਏ ਹੋਏ ਅਫ਼ਸਰਾਂ ਨੂੰ ਜੀ ਆਇਆ ਨੂੰ ਕਿਹਾ। ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਪਠਕੋਫ਼ੈੱਡ ਚੰਡੀਗੜ੍ਹ ਤੋਂ ਗੁਰ ਪ੍ਰਕਾਸ਼ ਸਿੰਘ ਏਈਓ ਨੇ ਮੈਂਬਰਾਂ ਤੇ ਆਮ ਲੋਕਾਂ ਨੂੰ ਸਹਿਕਾਰਤਾ ਨਾਲ ਜੁੜਨ ਦਾ ਸੁਨੇਹਾ ਦਿੱਤਾ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫ਼ਕੋ ਨੇ ਕਿਹਾ ਕਿ ਇਫ਼ਕੋ ਖਾਦ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਸੰਸਥਾ ਹੈ, ਜੋ ਕਿ ਪੂਰਨ ਤੌਰ ਤੇ ਸਹਿਕਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਸਲਾਂ ਨੂੰ ਲੋੜੀਂਦੇ ਤੱਤਾਂ ਬਾਰੇ ਵੀ ਜਾਣਕਾਰੀ ਦਿੱਤੀ। ਜੀਤ ਸਿੰਘ ਸਾਬਕਾ ਮਸ਼ੀਨ ਮੈਨ ਡੀਸੀਯੂ ਮਾਨਸਾ ਨੇ ਪਾਣੀ ਦੀ ਬਚਤ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸਿਹਤ ਸਬੰਧੀ ਨੁਕਤੇ ਵੀ ਸਾਂਝੇ ਕੀਤੇ। ਗੁਰਮੀਤ ਗਾਗੋਵਾਲ ਮੈਨੇਜ਼ਰ ਡੀਸੀਯੂ ਮਾਨਸਾ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਸਹਿਕਾਰਤਾ ਦੇ ਇਤਿਹਾਸ ਅਤੇ ਸਹਿਕਾਰਤਾ ਦੇ ਸਿਧਾਂਤਾਂ ਬਾਰੇ ਦੱਸ ਕੇ ਵੱਧ ਤੋਂ ਵੱਧ ਸਹਿਕਾਰਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਰਣਜੀਤ ਸਿੰਘ ਸਕੱਤਰ ਭੁਪਾਲ ਕਲਾਂ ਸਭਾ ਅਤੇ ਗੁਰਦੀਪ ਸਿੰਘ ਸੇਲਜਮੈਨ ਰੜ੍ਹ ਸਭਾ ਤੋਂ ਇਲਾਵਾ ਸਭਾ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਅੰਤ ਵਿੱਚ ਇਕਬਾਲ ਸਿੰਘ ਸਕੱਤਰ ਸਭਾ ਮਾਖਾ ਚਹਿਲਾਂ ਨੇ ਆਏ ਹੋਏ ਅਫ਼ਸਰਾਂ ਦਾ ਧੰਨਵਾਦ ਕੀਤਾ ਅਤੇ ਪਠਕੋਫ਼ੈੱਡ ਚੰਡੀਗੜ੍ਹ ਵੱਲੋਂ ਜਾਰੀ ਲਿਟਰੇਚਰ ਵੀ ਵੰਡਿਆ।