ਡੀਏਵੀ ਸਪੋਰਟਸ - 2026 : ਰਾਜ ਪੱਧਰੀ ਐਥਲੈਟਿਕਸ ਮੀਟ ’ਚ ਡੀਏਵੀ ਮਾਨਸਾ ਨੇ ਜਿੱਤੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ ਵਿੱਚ 9 ਅਤੇ 10 ਅਕਤੂਬਰ ਨੂੰ
Publish Date: Tue, 13 Oct 2026 04:33 PM (IST)
Updated Date: Tue, 13 Oct 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਅੰਮ੍ਰਿਤਸਰ ’ਚ 9 ਤੇ 10 ਅਕਤੂਬਰ ਨੂੰ ਹੋਈ ਡੀਏਵੀ ਸਪੋਰਟਸ-2026 ਦੀ ਰਾਜ ਪੱਧਰੀ ਐਥਲੈਟਿਕਸ ਮੀਟ ’ਚ ਡੀਏਵੀ ਪਬਲਿਕ ਸਕੂਲ, ਮਾਨਸਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰ-ਅੱਪ ਟਰਾਫ਼ੀ ਜਿੱਤੀ। ਇਸ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਡੀਏਵੀ ਸਕੂਲਾਂ ਦੇ 1022 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੀ ਵਿਦਿਆਰਥਣ ਬੀਰਪ੍ਰੀਤ ਕੌਰ ਨੇ ਡਿਸਕਸ ਥ੍ਰੋ ’ਚ 31.67 ਮੀਟਰ ਦੀ ਦੂਰੀ ਤੱਕ ਥ੍ਰੋ ਕਰਕੇ ਡੀਏਵੀ ਦਾ ਨਵਾਂ ਰਿਕਾਰਡ ਬਣਾਇਆ ਤੇ ਪੁਰਾਣੇ ਰਿਕਾਰਡ 27.10 ਮੀਟਰ ਨੂੰ ਪਿੱਛੇ ਛੱਡ ਦਿੱਤਾ। ਉਸ ਨੇ ਸ਼ਾਟ ਪੁੱਟ ’ਚ ਦੂਜਾ ਸਥਾਨ ਵੀ ਹਾਸਲ ਕੀਤਾ। ਇਸ ਦੇ ਨਾਲ ਹੀ ਗੁਰਲੀਨ ਕੌਰ ਨੇ 100 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਜਾਣ ਦਾ ਮੌਕਾ ਵੀ ਹਾਸਲ ਕੀਤਾ। ਇਸ ਪ੍ਰਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਜੀ ਨੇ ਸਾਰੇ ਜੇਤੂ ਖਿਡਾਰੀਆਂ, ਸਪੋਰਟਸ ਇੰਚਾਰਜ ਜਸਮਨਦੀਪ ਸਿੰਘ ਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ’ਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।