ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਕਰਾਟੇ ਖਿਡਾਰੀਆਂ ਨੇ ਜ਼ਿਲ੍ਹਹ 6 ਸੋਨ ਤਗਮਿਆਂ ਨਾਲ 37 ਤਗਮੇ ਜਿੱਤੇ, 6 ਖਿਡਾਰੀਆਂ ਦੀ ਸਟੇਟ ਪੱਧਰੀ ਖੇਡਾਂ ਲਈ ਹੋਈ ਚੋਣ
ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ
Publish Date: Sun, 13 Sep 2026 04:58 PM (IST)
Updated Date: Sun, 13 Sep 2026 04:59 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 70 ਵੀਆਂ ਜ਼ਿਲ੍ਹਾ ਪੱਧਰੀ ਕਰਾਟੇ ਖੇਡਾਂ, ਜੋ ਕਿ ਬੁਢਲਾਡਾ ਵਿਖੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ–14, ਅੰਡਰ–17, ਅੰਡਰ–19 ਦੇ ਵੱਖ-ਵੱਖ ਭਾਰ ਵਰਗਾਂ ਵਿਚੋਂ ਲੜਕੇ-ਲੜਕੀਆਂ ਨੇ ਭਾਗ ਲਿਆ, ਜਿਸ ਵਿੱਚ ਕਰਾਟੇ ਮੁਕਾਬਲਿਆਂ ਦਸਮੇਸ਼ ਸਕੂਲਾ ਦੀਆਂ ਖਿਡਾਰਨਾਂ ਅੰਡਰ–19 ਅਨੁਰੀਤ ਕੌਰ, ਹਰਮਨ ਕੌਰ ਅਤੇ ਯਸ਼ ਕੁਮਾਰ ਨੇ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਅੰਡਰ–17 ਦੇ ਸਿਮਰਨ ਕੌਰ, ਗੌਰਵਪ੍ਰੀਤ ਸਿੰਘ ਅਤੇ ਨਮਨ ਕੁਮਾਰ ਨੇ ਜਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਰਹਿੰਦਿਆਂ ਸੋਨ ਤਗਮੇ ਜਿੱਤੇ ਅਤੇ ਇੰਨ੍ਹਾਂ 6 ਸੋਨ ਤਗਮੇ ਜੇਤੂ ਖਿਡਾਰੀਆਂ ਦੀ ਪੰਜਾਬ ਸਟੇਟ ਖੇਡਣ ਲਈ ਚੋਣ ਹੋਈ। ਇਸ ਤਰ੍ਹਾਂ ਜ਼ਿਲ੍ਹੇ ਵਿਚੋਂ ਕੁੱਲ੍ਹ 6 ਸੋਨ ਤਗਮੇ, 13 ਸਿਲਵਰ ਤੇ 18 ਕਾਂਸੇ ਤਗਮਿਆਂ ਨਾਲ ਕੁੱਲ੍ਹ 37 ਤਗਮੇ ਜਿੱਤੇ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਟੀਮ ਕੋਚ ਬਲਜਿੰਦਰ ਵਿੱਕੀ, ਜੀਵਨਜੋਤ ਕੌਰ ਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਸਟੇਟ ਵਿਚੋਂ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।