ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਪੰਜਾਬ ਸਰਕਾਰ ਦੁਆਰਾ ਆਯੋਜਿਤ ਗਰਮ ਰੁੱਤ ਖੇਡਾਂ ਜ਼ੋਨ ਸਰਦੂਲਗੜ੍ਹ ਦੇ ਅਲੱਗ-ਅਲੱਗ ਸਕੂਲਾਂ ਵਿਚ ਦਿਲਚਸਪ ਅਤੇ ਫਸਵੇਂ ਮੁਕਾਬਲਿਆਂ ਵਿਚ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ 350 ਖਿਡਾਰੀਆਂ ਨੇ ਖੇਡਾਂ ਹੈਂਡਬਾਲ, ਗੱਤਕਾ, ਰੱਸਾ-ਕੱਸੀ, ਖੋ-ਖੋ, ਬਾਸਕਿਟਬਾਲ, ਯੋਗਾ, ਬੈਡਮਿਟਨ, ਵਾਲੀਬਾਲ, ਟੇਬਲ ਟੈਨਿਸ, ਪਾਵਰਲਫਟਿੰਗ ਰਾਈਫਲ ਸੂਟਿੰਗ, ਆਰਚਰੀ, ਸਤੰਰਜ, ਸਕੇਟਿੰਗ, ਤੈਰਾਕੀ ਅਤੇ ਮਾਰਸ਼ਲ-ਆਰਟ ’ਚ ਹਿੱਸਾ ਲਿਆ ਤੇ ਅਲੱਗ-ਅਲੱਗ ਖੇਡ ਮੁਕਾਬਲਿਆਂ ਵਿੱਚੋ 127 ਸੋਨ 54 ਚਾਂਦੀ ਅਤੇ 26 ਕਾਂਸੇ ਤਗਮੇ ਜਿੱਤਕੇ ਕੁੱਲ 207 ਤਗਮਿਆ ਨਾਲ ਜਿੱਤੀਆਂ ਓਵਰਆਲ ਟਰਾਫੀਆਂ। ਇਸੇ ਤਰ੍ਹਾਂ ਕੈਪਟਨ ਸੁਰਜੀਤ ਸਿੰਘ ਐਜੂਕੇਸਨ ਐਡ ਵੈਲਫੇਅਰ ਸੁਸਾਇਟੀ ਅਧੀਨ ਚੱਲ ਰਹੇ 35 ਸਾਲਾਂ ਤਜਰਬੇ ਨਾਲ ਪ੍ਰਿਸੀਪਲ ਭੁਪਿੰਦਰ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਕੂਲ ਦਸਮੇਸ਼ ਇੰਟਰਨੈਸਨਲ ਸਕੂਲ ਜੋ ਕਿ (ਸੀ. ਬੀ. ਐਸ. ਈ) ਅਤੇ ਦਸਮੇਸ਼ ਕਾਨਵੈਂਟ ਸੀ. ਸੈਕੰ. ਸਕੂਲ (ਪੰਜਾਬ ਸਿੱਖਿਆ ਬੋਰਡ) ਦੇ 1 ਦਰਜਨ ਖੇਡ ਕੋਚਾਂ ਅਧੀਨ ਤਿਆਰੀ ਕਰਦਿਆ ਦੋਨਾਂ ਸਕੂਲਾਂ ਨੇ ਜੋਨ ਪੱਧਰ ਤੇ 248 ਸੋਨ, 113 ਚਾਂਦੀ, 51 ਕਾਂਸੇ ਨਾਲ ਕੁੱਲ 412 ਤਗਮੇ ਜਿੱਤ ਕੇ ਜ਼ਿਲ੍ਹੇ ਵਿੱਚ ਜੋਨ ਪੱਧਰ ਦੀਆਂ ਖੇਡਾਂ ’ਚੋਂ ਮੋਹਰੀ ਸਕੂਲ ਬਣ ਕੇ ਸਰਦੂਲਗੜ੍ਹ ਏਰੀਏ ਦਾ ਨਾਮ ਚਮਕਾਇਆ। ਦਸਮੇਸ਼ ਇੰਟਰਨੈਸ਼ਨਲ ਸਕੂਲ ਨੇ ਸਕੇਟਿੰਗ ਅੰਡਰ-11, 14, 17 ਪਹਿਲਾ ਸਥਾਨ, ਦੂਸਰਾ ਸਥਾਨ ਤੇ ਤੀਸਰਾ ਸਥਾਨ, ਰਾਈਫਲ ਸੂਟਿੰਗ ਅੰਡਰ-14,17,19 ਪਹਿਲਾ ਸਥਾਨ ਅਤੇ ਦੂਸਰਾ ਸਥਾਨ, ਆਰਚਰੀ ਅੰਡਰ -19 ਪਹਿਲਾ ਸਥਾਨ, ਤੈਰਾਕੀ ਅੰਡਰ- 14, 17, 19 ਪਹਿਲਾ ਸਥਾਨ, ਦੂਸਰਾ ਸਥਾਨ ਅਤੇ ਤੀਸਰਾ ਸਥਾਨ, ਬੈਡਮਿੰਟਨ ਅੰਡਰ-14, 17, 19 ਲੜਕੇ, ਲੜਕੀਆਂ ਨੇ ਪਹਿਲਾ ਸਥਾਨ ਅਤੇ ਤੀਸਰਾ ਸਥਾਨ, ਗੱਤਕਾ ਅੰਡਰ-14, 17, 19 ਲੜਕੇ, ਲੜਕੀਆਂ ਪਹਿਲਾ ਸਥਾਨ, ਯੋਗਾ ਅੰਡਰ-17, 19 ਲੜਕਿਆਂ ਨੇ ਪਹਿਲਾ ਸਥਾਨ, ਅੰਡਰ-14 ਦੂਸਰਾ ਸਥਾਨ, ਜਿੱਤਕੇ ਇਹਨਾਂ ਖੇਡਾਂ ’ਚ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ। ਰੱਸਾ-ਕੱਸੀ ਅੰਡਰ-19 ਲੜਕਿਆਂ ਨੇ ਦੂਸਰਾ ਸਥਾਨ ਫੁੱਟਬਾਲ ਅੰਡਰ-19 ਲੜਕਿਆਂ ਨੇ ਦੂਸਰਾ ਸਥਾਨ, ਕੁਸਤੀ ਅੰਡਰ-14 ਲੜਕੇ ਨੇ ਪਹਿਲਾ ਸਥਾਨ, ਚੈਸ ਅੰਡਰ-14, 17, 19 ਪਹਿਲਾ ਅਤੇ ਦੂਸਰਾ ਸਥਾਨ, ਪਾਵਰ ਲਿਫਟਿੰਗ ਅੰਡਰ-17 ਲੜਕੇ ਪਹਿਲਾ ਸਥਾਨ ਵਾਲੀਬਾਲ ਅੰਡਰ-14,17 ਲੜਕੀਆਂ ਨੇ ਪਹਿਲਾ ਅਤੇ ਦੂਸਰਾ ਸਥਾਨ ਤੇ ਪਾਵਰ ਲਫਟਿੰਗ ਅੰਡਰ-17 ਪਹਿਲਾ ਸਥਾਨ, ਟੇਬਲ ਟੈਨਿਸ ਅੰਡਰ -19 ਲੜਕਿਆਂ ਨੇ ਪਹਿਲਾ ਹਾਸਿਲ ਕੀਤਾ। ਜੂਡੋ ਖੇਡ ਦੇ ਅਲੱਗ-ਅਲੱਗ ਭਾਰ ਗਰੁੱਪਾ ਵਿੱਚੋ 18 ਖਿਡਾਰੀਆਂ ਨੇ ਪਹਿਲੇ ਸਥਾਨ ਨਾਲ ਸੋਨ ਤਗਮੇ ਤੇ 15 ਖਿਡਾਰੀਆਂ ਨੇ ਸਿਲਵਰ ਤਗਮੇ ਅਤੇ 3 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ। ਕਰਾਟੇ ਖੇਡ ਵਿਚੋਂ ਅਲੱਗ-ਅਲੱਗ ਭਾਰ ਗਰੁੱਪਾ ਵਿੱਚੋ 25 ਖਿਡਾਰੀਆਂ ਨੇ ਪਹਿਲਾ ਸਥਾਨ ਨਾਲ ਸੋਨ ਤਗਮੇ 11 ਖਿਡਾਰੀਆਂ ਨੇ ਦੂਸਰਾ ਸਥਾਨ ਨਾਲ ਚਾਂਦੀ ਤਗਮੇ ਅਤੇ 6 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ ਅਤੇ ਬਾਕੀ ਮਾਰਸਲ ਆਰਟ ਖੇਡਾਂ ਵਿੱਚ ਵੀ 13 ਸੋਨ ਤਗਮੇ 4 ਚਾਂਦੀ ਅਤੇ 3 ਕਾਂਸੇ ਤਗਮੇ ਜਿੱਤੇ। ਇੰਨੀ ਵੱਡੀ ਗਿਣਤੀ ਵਿੱਚ ਸਕੂਲ ਵੱਲੋ ਤਗਮੇ ਜਿੱਤਣ ਤੇ ਸਕੂਲ ਦੇ ਪ੍ਰਿਸੀਪਲ ਭੁਪਿੰਦਰ ਸਿੰਘ ਸੰਧੂ ,ਪ੍ਰਿਸੀਪਲ ਪਰਮਿੰਦਰ ਕੌਰ ਸੰਧੂ, ਡਾਇਰੈਕਟਰ ਦਿਲਮੋਹਿਤ ਸੰਧੂ ਨੇ ਇਨ੍ਹਾਂ ਖਿਡਾਰੀਆਂ ਅਤੇ ਅਲੱਗ-ਅਲੱਗ ਖੇਡਾਂ ਦੇ ਕੋਚ ਮਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ, ਬਲਜਿੰਦਰ ਵਿੱਕੀ, ਸਾਹਿਲ ਗੋਇਲ, ਜੀਵਨਜੋਤ ਕੌਰ, ਇਕਬਾਲ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਅਤੇ ਜਸਵੀਰ ਕੌਰ ਨੂੰ ਵਧਾਈਆਂ ਦਿੰਦਿਆਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਿਆ।