‘ਬਦਲਾਅ ਜ਼ਰੂਰੀ ਹੈ ਰੈਲੀ’ ਲਈ ਵੱਡਾ ਕਾਫ਼ਲਾ ਮਾਨਸਾ ਤੋਂ ਦਿੱਲੀ ਲਈ ਰਵਾਨਾ ਸੀ ਪੀ ਆਈ ਦੇ ਜ਼ਿਲ੍ਹਾ
Publish Date: Mon, 31 Aug 2026 04:18 PM (IST)
Updated Date: Mon, 31 Aug 2026 04:19 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੀਪੀਆਈ ਦੀ ਦਿੱਲੀ ਚੱਲੋ ‘ਬਦਲਾਅ ਜ਼ਰੂਰੀ ਹੈ’ ਰੈਲੀ ਲਈ ਅੱਜ ਵੱਡਾ ਕਾਫ਼ਲਾ ਮਾਨਸਾ ਤੋਂ ਰਵਾਨਾ ਹੋ ਗਿਆ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਤੇ ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ੇ ਖ਼ਿਲਾਫ਼ ਤੇ ਪੁਰਾਣੇ ਕਿਰਤ ਕਾਨੂੰਨਾਂ, ਰੁਜ਼ਗਾਰ ਗਰੰਟੀ ਕਾਨੂੰਨ ਦੀ ਸਥਾਪਨਾ, ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਸਮੁੱਚੇ ਕਰਜ਼ ਮੁਆਫ਼ੀ, ਸੰਵਿਧਾਨ ਤੇ ਦੇਸ਼ ਨੂੰ ਬਚਾਉਣ ਲਈ ਸੀਪੀਆਈ ਵੱਲੋਂ ਇੱਕ ਸਤੰਬਰ ਨੂੰ ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਮਾਨਸਾ ਜੋਗਾ, ਬੁਢਲਾਡਾ, ਬਰੇਟਾ, ਬੋਹਾ, ਭੀਖੀ, ਸਰਦੂਲਗੜ੍ਹ ਆਦਿ ਪਿੰਡਾਂ ’ਚੋਂ ਰੂਪ ਸਿੰਘ ਢਿੱਲੋਂ, ਰਤਨ ਭੋਲਾ, ਸੀਤਾਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏਕੇ, ਗੁਰਮੀਤ ਸਿੰਘ ਜੋਗਾ, ਕਰਨੈਲ ਸਿੰਘ ਭੀਖੀ, ਕੇਵਲ ਸਿੰਘ ਸਮਾਓਂ, ਮਲਕੀਤ ਸਿੰਘ ਮੰਦਰਾਂ, ਬੂਟਾ ਸਿੰਘ ਬਾਜੇਵਾਲਾ ਆਦਿ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਦੇ ਕਾਫ਼ਲਿਆਂ ਸਮੇਤ ਦਿੱਲੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਿਸਾਨ, ਮਜ਼ਦੂਰ, ਨੌਜਵਾਨਾਂ, ਵਿਦਿਆਰਥੀਆਂ, ਮਜ਼ਦੂਰਾਂ, ਮੁਲਾਜ਼ਮਾ ਤੇ ਸਮੁੱਚੇ ਕਿਰਤੀਆਂ ਵੱਲੋਂ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਮੌਕੇ ਬਲਵੰਤ ਸਿੰਘ ਫੱਕਰ, ਸੁਖਰਾਜ ਸਿੰਘ ਜੋਗਾ, ਬੂਟਾ ਸਿੰਘ ਬਰਨਾਲਾ, ਗੁਰਦਿਆਲ ਸਿੰਘ, ਹਰਮੀਤ ਸਿੰਘ ਬੋੜਾਵਾਲ, ਚਿਮਨ ਲਾਲ ਕਾਕਾ, ਗੋਰਾ ਟਾਹਲੀਆਂ, ਮਲਕੀਤ ਸਿੰਘ ਬਖ਼ਸ਼ੀਵਾਲਾ, ਬੰਬੂ ਸਿੰਘ, ਭੁਪਿੰਦਰ ਸਿੰਘ ਗੁਰਨੇ ਆਦਿ ਆਗੂਆਂ ਸਮੇਤ ਵੱਖ ਵੱਖ ਆਗੂ ਤੇ ਵਰਕਰ ਸ਼ਾਮਲ ਸਨ।