ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਵਿਸ਼ਾਲ ਮੰਦਰ ਦੀ ਪਹਿਲੀ ਛੱਤ ਦਾ ਨਿਰਮਾਣ ਮੁਕੰਮਲ ਸ਼੍ਰੀ ਸ਼ਾਮ ਸੇਵਾ ਮੰਡਲ ਟਰੱਸਟ ਮਾਨਸਾ
Publish Date: Wed, 12 Aug 2026 05:17 PM (IST)
Updated Date: Wed, 12 Aug 2026 05:20 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸ਼ਾਮ ਸੇਵਾ ਮੰਡਲ ਟਰੱਸਟ ਮਾਨਸਾ ਵੱਲੋਂ ਕਲਯੁਗ ਦੇ ਅਵਤਾਰੀ ਮਹਾਰਾਜਾ ਅਦਿਰਾਜ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਵਿਸ਼ਾਲ ਅਤੇ ਮਨਮੋਹਕ ਮੰਦਰ ਦੀ ਉਸਾਰੀ ਦਾ ਕੰਮ ਜ਼ੋਰਾਂ - ਸ਼ੋਰਾਂ ਨਾਲ ਜਾਰੀ ਹੈ। ਇਸੇ ਲੜੀ ਤਹਿਤ ਮੰਦਰ ਦੀ ਪਹਿਲੀ ਛੱਤ ਦਾ ਨਿਰਮਾਣ ਕਾਰਜ ਮੰਡਲ ਦੇ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫ਼ਲਤਾ ਪੂਰਵਕ ਮੁਕੰਮਲ ਕੀਤਾ ਗਿਆ। ਇਸ ਮੌਕੇ ਮੰਦਰ ਸਥਾਨ ’ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਵਾਸੀਆਂ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮੰਡਲ ਦੇ ਪ੍ਰਧਾਨ ਮਨੀਸ਼ ਚੌਧਰੀ ਅਤੇ ਖਜ਼ਾਨਚੀ ਮਨੀਸ਼ ਪਿੰਟੂ ਨੇ ਦੱਸਿਆ ਕਿ ਮੰਦਰ ਦੀ ਉਸਾਰੀ ਦਾ ਕੰਮ ਸਮੂਹ ਸ਼ਹਿਰ ਵਾਸੀਆਂ ਅਤੇ ਸ਼ਿਆਮ ਭਗਤਾਂ ਦੇ ਸਹਿਯੋਗ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਦਰ ਦੀ ਪਹਿਲੀ ਛੱਤ ਦਾ ਕੰਮ ਮੁਕੰਮਲ ਹੋਣਾ ਸਮੂਹ ਭਗਤਾਂ ਲਈ ਖੁਸ਼ੀ ਅਤੇ ਮਾਣ ਦਾ ਪਲ ਹੈ। ਮੰਡਲ ਦੇ ਸੈਕਟਰੀ ਅਜੇ ਬਾਂਸਲ ਨੇ ਦੱਸਿਆ ਕਿ ਸਮਾਗਮ ਵਿੱਚ ਫਰੀਦਕੋਟ ਤੋਂ ਡਾ. ਲਕਸ਼ੇ ਗੋਇਲ, ਡਾ. ਵਿਜੇ ਸਿੰਗਲਾ ਵਿਧਾਇਕ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਮਨੋਜ ਬਾਂਸਲ ਟਾਈਰਾ ਵਾਲੇ, ਗੋਰਾ ਲਾਲ, ਕੂਸਮ ਭੰਮਾ, ਸ਼ੀਤਲ ਸੁਨੀਲ ਸਾਈ ਪੰਪ ਵਾਲੇ ਵਿਕਾਸ ਸਿੰਗਲਾ, ਨੇਮ ਚੰਦ ਐਮਸੀ ਸਮੇਤ ਕਈ ਪਤਵੰਤੇ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਬਾਲਾ ਜੀ ਪਰਿਵਾਰ ਸੰਘ ਦੇ ਸਮੂਹ ਮੈਂਬਰ, ਰੁਲਦੂ ਨੰਦਗੜ੍ਹ, ਦਰਸ਼ਨ ਪਾਲ, ਹਾਜ਼ਰ ਸਨ। ਰਵੀ ਬਾਂਸਲ ਅਤੇ ਮਨੀਸ਼ ਗੋਇਲ ਨੇ ਦੱਸਿਆ ਕੀ ਇਸ ਮੌਕੇ ਬਾਬਾ ਸ਼ਿਆਮ ਜੀ ਦਾ ਵਿਸ਼ਾਲ ਭੰਡਾਰਾ ਵੀ ਵਰਤਾਇਆ ਗਿਆ, ਜਿਸ ਵਿੱਚ ਸੰਗਤ ਨੇ ਸ਼ਰਧਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ ਮੰਡਲ ਦੇ ਸਰਪ੍ਰਸਤ ਸਤੀਸ਼ ਕਿੱਟੀ ਐਡਵੋਕੇਟ, ਰਜੇਸ਼ ਸਿੰਗਲਾ ਅਤੇ ਨਰੇਸ਼ ਗੋਇਲ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਭਗਤਾਂ ਦਾ ਧੰਨਵਾਦ ਕੀਤਾ। ਮੰਡਲ ਦੇ ਚੇਅਰਮੈਨ ਰਾਜੇਸ਼ ਲੀਲਾ ਨੇ ਮੰਦਰ ਦੀ ਪਹਿਲੀ ਛੱਤ ਦਾ ਕੰਮ ਮੁਕੰਮਲ ਹੋਣ ’ਤੇ ਸ਼ਹਿਰ ਵਾਸੀਆਂ ਅਤੇ ਦੂਰ-ਦੂਰ ਤੋਂ ਪਹੁੰਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੰਦਰ ਸਮੂਹ ਸ਼ਿਆਮ ਭਗਤਾਂ ਦੀ ਆਸਥਾ ਦਾ ਕੇਂਦਰ ਬਣੇਗਾ। ਟਰੱਸਟ ਦੇ ਪ੍ਰੈਸ ਸਕੱਤਰ ਰਮੇਸ਼ ਜਿੰਦਲ ਨੇ ਦੱਸਿਆ ਕਿ ਮੰਦਰ ਦੀ ਉਸਾਰੀ ਦੇ ਬਾਕੀ ਰਹਿੰਦੇ ਕੰਮ ਨੂੰ ਵੀ ਜਲਦ ਤੋਂ ਜਲਦ ਪੂਰਾ ਕਰਨ ਲਈ ਯਤਨ ਜਾਰੀ ਹਨ।