ਹਾਦਸਿਆਂ ਉਪਰੰਤ ਕਾਂਗਰਸ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ
ਸਥਾਨਕ ਆਈਟੀਆਈ ਚੌਂਕ ‘ਤੇ ਨਿੱਤ ਦਿਨ
Publish Date: Tue, 27 Jan 2026 05:58 PM (IST)
Updated Date: Wed, 28 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ ਸਥਾਨਕ ਆਈਟੀਆਈ ਚੌਂਕ ‘ਤੇ ਨਿੱਤ ਦਿਨ ਲਗਾਤਾਰ ਹੋ ਰਹੇ ਸੜਕ ਹਾਦਸਿਆਂ ਨੂੰ ਲੈ ਕਾਂਗਰਸ ਪਾਰਟੀ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਉਨ੍ਹਾਂ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਬੀਤੀ ਰਾਤ ਆਈਟੀਆਈ ਚੌਂਕ ‘ਤੇ ਵੱਡਾ ਐਕਸੀਡੈਂਟ ਵਾਪਰਿਆ, ਜਿਸ ‘ਚ ਵਾਹਿਗੁਰੂ ਦੀ ਮਿਹਰ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਚੌਂਕ ਹੁਣ ਨਿੱਤ ਦਿਨ ਹਾਦਸਿਆ ਦਾ ਕਾਰਨ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਂਕ ਦੀ ਬਣਾਵਟ ਅਤੇ ਡਿਵਾਈਡਰ ਦੀ ਗਲਤ ਨਿਰਮਾਣ ਕਾਰਨ ਵਹੀਕਲ ਚਾਲਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਥੋ ਦੀ ਸਥਿਤੀ ਅਨੁਸਾਰ ਆਈਟੀਆਈ ਚੌਂਕ ਨੂੰ ਸਹੀ ਤਰੀਕੇ ਨਾਲ ਐਕੂਰੇਟ ਕਰਕੇ ਡਿਵਾਈਡਰ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰਸ਼ਾਸਨ, ਮਿਊਂਸਪਲ ਕਮੇਟੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਕਿ ਉਹ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਇਸ ਸਮੱਸਿਆ ਦਾ ਤੁਰੰਤ ਹੱਲ ਕੱਢਣ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮਿਲ ਕੇ ਪਾਰਟੀ ਪੱਧਰ ’ਤੇ ਇਸ ਸਮੱਸਿਆ ਦਾ ਹੱਲ ਕਰਨਗੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਤਰਜੀਤ ਸਿੰਘ ਚਹਿਲ, ਸ਼ਹਿਰੀ ਪ੍ਰਧਾਨ ਸਤਵੀਰ ਸਿੰਘ ਬਿੱਟੂ ਭੱਠਲ, ਕਾਮਰੇਡ ਯਸ਼ਪਾਲ ਗੋਇਲ, ਰਾਜ ਕੁਮਾਰ ਰਾਜੂ, ਅਸ਼ੋਕ ਕੁਮਾਰ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਸਨ।