ਸੰਗਤਾਂ ਦਾ ਵਿਸ਼ਾਲ ਇਕੱਠ ਜੈ ਮਾਂ ਮੰਦਰ ’ਚ ਉਮੜਿਆ ਮਹਿਲਾ ਸਤਿਸੰਗ ਸਭਾ ਅਤੇ ਸ੍ਰੀ ਸ਼ਕਤੀ
Publish Date: Tue, 06 Oct 2026 04:39 PM (IST)
Updated Date: Tue, 06 Oct 2026 04:41 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਹਿਲਾ ਸਤਿਸੰਗ ਸਭਾ ਅਤੇ ਸ੍ਰੀ ਸ਼ਕਤੀ ਕੀਰਤਨ ਮੰਡਲ ਵੱਲੋਂ ਚੱਲ ਰਹੀ ਦੇਵੀ ਭਾਗਵਤ ਕਥਾ ਦੇ ਅੱਜ ਨੌਵੇਂ ਦਿਨ ਭੋਗ ਪਾਏ ਗਏl 9 ਦਿਨ ਦੀ ਕਥਾ ਸਾਧਵੀ ਨਿਸ਼ਕੰਪ ਚੇਤਨਾ ਨੇ ਕੀਤੀ । ਨਿਸ਼ਕੰਪ ਚੇਤਨਾ ਵੱਲੋਂ ਕਥਾ ਦੇ ਵਿੱਚ ਸੁੰਦਰ ਸੁੰਦਰ ਮਾਤਾ ਦੇ ਭਜਨ ਵੀ ਗਾਏ ਗਏ, ਜਿਵੇਂ ‘ਗਲ ਪਾ ਕੇ ਮਈਆ ਦੀਆਂ ਚੁੰਨੀਆਂ ਮੈਨੂੰ ਨੱਚ ਲੈਣ ਦੇ’, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ’ ਭਜਨ ਸੁਣ ਕੇ ਸੰਗਤਾਂ ਨੱਚਣ ‘ਤੇ ਮਜਬੂਰ ਹੋ ਗਈਆਂ। ਸਾਧਵੀ ਨਿਸ਼ਕੰਪ ਚੇਤਨਾ ਜੀ ਨੇ ਕਿਹਾ ਕਿ ਸ੍ਰੀ ਦੇਵੀ ਭਾਗਵਤ ਮਹਾਂਪੁਰਾਣ ਕਥਾ ਸੁਣਨ ਵਾਲੇ ਭਾਗਾਂ ਵਾਲੇ ਹਨ, ਜਿੰਨ੍ਹਾਂ ਨੇ ਆਪਣੇ ਜੀਵਨ ਦੇ ਕੁਝ ਪਲ ਕੱਢਕੇ ਇਸ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਜੈ ਮਾਂ ਮੰਦਰ ਕਮੇਟੀ ਨੂੰ ਵਧਾਈ ਦਿੱਤੀ। ਸੰਗਤਾਂ ਦਾ ਵਿਸ਼ਾਲ ਇਕੱਠ ਜੈ ਮਾਂ ਮੰਦਰ ਵਿੱਚ ਉਮੜਿਆ। ਮੰਗਲਵਾਰ ਨੂੰ ਭੋਗ ਉਪਰੰਤ ਵਿਸ਼ਾਲ ਛੋਲੇ ਪੂਰੀਆਂ ਤੇ ਕੜਾਹ ਪ੍ਰਸ਼ਾਦ ਦਾ ਭੰਡਾਰਾ ਚਲਾਇਆ ਗਿਆ, ਜਿਸ ’ਚ ਸੰਗਤਾਂ ਨੇ ਖੂਬ ਭੰਡਾਰਾ ਛਕਿਆ। ਮਹਾਂਮਾਈ ਦਾ ਅਸ਼ੀਰਵਾਦ ਲਿਆ। ਬਿੰਦਰਪਾਲ ਗਰਗ ਅਤੇ ਨਿਸ਼ਾ ਹੰਸ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਸਭਨਾਂ ਦਾ ਸਮੁੱਚਾ ਯੋਗਦਾਨ ਵੱਡਮੁੱਲਾ ਹੈ। ਉਨ੍ਹਾਂ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਜੀ ਮਹਾਰਾਜ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਕਥਾ ਵਿਸਥਾਰ ਸੰਗਤ ਨੂੰ ਭਗਵਾਨ, ਦੇਵੀ ਮਾਂ ਨਾਲ ਜੋੜਦੇ ਹਨ। ਉਨ੍ਹਾਂ ਦੇ ਮੁਖਾਰਬਿਨ ਦੀ ਕਥਾ ਨੇ ਰੂਹਾਨੀਅਤ ਦਾ ਰੰਗ ਬੰਨ੍ਹਿਆ। ਮੁਹੱਲਾ ਵਾਸੀਆਂ ਤੇ ਰਾਜਨੀਤਕ ਸਖਸ਼ੀਅਤਾਂ, ਸਮਾਜਸੇਵੀਆ, ਔਰਤਾਂ, ਨੌਜਵਾਨਾਂ ਤੇ ਗ੍ਰਹਿਣੀਆਂ ਨੇ ਵੀ ਇਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਪ੍ਰਧਾਨ ਰਾਜ ਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਗਗਨ ਸਿੰਗਲਾ, ਫੇਂਰੀ ਗਰਗ, ਤਰਸੇਮ ਜੋਗਾ ਅਤੇ ਇਸਤਰੀ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ।