ਦੁਪਹਿਰੇ ਖਿੜੀ ਧੁੱਪ ਨੇ ਲੋਕਾਂ ਨੂੰ ਠੰਢ ਤੋਂ ਦਿਵਾਈ ਰਾਹਤ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ
Publish Date: Sat, 17 Jan 2026 05:59 PM (IST)
Updated Date: Sun, 18 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਵੇਰੇ ਤੇ ਸ਼ਾਮ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ। ਹਾਲਾਂਕਿ ਦੁਪਹਿਰ ਵੇਲੇ ਨਿਕਲਦੀ ਧੁੱਪ ਨਾਲ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ। ਅੱਜ ਵੀ ਸਵੇਰ ਵੇਲੇ ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਪਈ, ਪਰ ਦੁਪਹਿਰ ਵੇਲੇ ਤਿੱਖੀ ਧੁੱਪ ਖਿੜਨ ਦਾ ਲੋਕਾਂ ਨੇ ਆਨੰਦ ਮਾਣਿਆ। ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਧੁੱਪ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਬਾਜ਼ਾਰਾਂ ਤੇ ਗਲੀਆਂ ’ਚ ਵੀ ਰੌਣਕ ਵਧੀ ਹੋਈ ਦੇਖੀ ਗਈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਸੀਤ ਹਵਾਵਾਂ ਚੱਲਣ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ, ਪਰ ਅੱਜ ਨਿਕਲੀ ਧੁੱਪ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।