ਸੀਐੱਮ ਯੋਗਸ਼ਾਲਾ ਲੋਕਾਂ ਲਈ ਬਣੀ ਵਰਦਾਨ : ਡੀਸੀ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ
Publish Date: Tue, 20 Jan 2026 06:36 PM (IST)
Updated Date: Wed, 21 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਦੇ ਸੈਂਕੜੇ ਵਾਸੀ ਲਾਹਾ ਲੈ ਰਹੇ ਹਨ। ਇਹ ਕਲਾਸਾਂ ਜ਼ਿਲ੍ਹਾ ਵਾਸੀਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਡੀਸੀ ਨਵਜੋਤ ਕੌਰ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ’ਚ ਲਾਈਆਂ ਜਾ ਰਹੀਆਂ 196 ਯੋਗ ਕਲਾਸਾਂ ਦਾ 6070 ਵਾਸੀ ਲਾਹਾ ਲੈ ਰਹੇ ਹਨ, ਜਿਸ ਵਿਚ 21 ਟ੍ਰੇਨਰਾਂ ਦੁਆਰਾ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਸਮੇਤ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਤ ਰੱਖਣ ਲਈ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਚਲਾਈ ਗਈ ਹੈ, ਜਿਸ ਦਾ ਹਰ ਨਾਗਰਿਕ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਸਰੀਰਕ ਤੇ ਮਾਨਸਿਕ ਸਿਹਤਯਾਬੀ ਲਈ ਬੇਹੱਦ ਲਾਹੇਵੰਦ ਹੈ। ਜ਼ਿਲ੍ਹੇ ’ਚ ਸ਼ਾਮ ਤੇ ਸਵੇਰੇ ਦੀਆਂ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ। ਸੀਐੱਮ ਯੋਗਸ਼ਾਲਾ ਦੇ ਮਾਨਸਾ ਜ਼ਿਲ੍ਹੇ ਦੇ ਕੋਆਰਡੀਨੇਟਰ ਰਮਨਦੀਪ ਕੌਰ ਨੇ ਦੱਸਿਆ ਕਿ ਯੋਗ ਕਲਾਸਾਂ ’ਚ ਧਿਆਨ, ਯੋਗ ਆਸਣ, ਪ੍ਰਾਣਾਯਾਮ ਆਦਿ ਵਰਗੀਆਂ ਸਰਗਰਮੀਆਂ ਸ਼ਾਮਲ ਹਨ, ਜੋ ਮਰੀਜ਼ਾਂ ਨੂੰ ਤਣਾਅ ਘਟਾਉਣ ਤੇ ਸਿਹਤਮੰਦ ਬਣਨ ਵਿੱਚ ਮਦਦ ਕਰਦੀਆਂ ਹਨ। ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਲੋਕ ਇਸ ਪਹਿਲਕਦਮੀ ’ਚ ਹਿੱਸਾ ਲੈ ਰਹੇ ਹਨ ਅਤੇ ਮੁੱਖ ਧਾਰਾ ਵੱਲ ਵਧ ਰਹੇ ਹਨ। ਸੀਐੱਮ ਦੀ ਯੋਗਸ਼ਾਲਾ ਤਹਿਤ ਕਿਸੇ ਵੀ ਮੁਹੱਲੇ ਵਿਚ ਸਾਂਝੀ ਥਾਂ ਤੇ ਯੋਗ ਕਲਾਸ ਲਗਵਾਈ ਜਾ ਸਕਦੀ ਹੈ ਜਿਸ ਦੇ ਘੱਟੋ ਘੱਟ 25 ਮੈਂਬਰ ਹੋਣੇ ਚਾਹੀਦੇ ਹਨ। ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿਚ ਯੋਗ ਕਲਾਸ ਲਗਵਾਉਣਾ ਚਾਹੁੰਦਾ ਹੈ ਤਾਂ 25 ਮੈਂਬਰਾਂ ਦਾ ਗਰੁੱਪ ਬਣਾ ਕੇ ਸੰਪਰਕ ਕਰ ਸਕਦਾ ਹੈ।