ਕਲੱਸਟਰ ਪੱਧਰੀ ਵਿਦਿਅਕ ਤੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜ਼ਿਲ੍ਹਾ
Publish Date: Wed, 18 Nov 2026 04:09 PM (IST)
Updated Date: Wed, 18 Nov 2026 04:10 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖੁਰਦ ਬਲਾਕ ਬੁਢਲਾਡਾ ਦੇ ਕਲੱਸਟਰ ਗੁੜੱਦੀ ਨਾਲ ਸਬੰਧਿਤ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਲਸਟਰ ਪੱਧਰੀ ਵਿਦਿਅਕ ਅਤੇ ਸਹਿ-ਵਿਦਿਅਕ ਮੁਕਾਬਲੇ ਗਰੁੱਪ - ਏ ਤੇ ਗਰੁੱਪ-ਬੀ ਤਹਿਤ ਗੁੜੱਦੀ ਸਕੂਲ ਵਿਖੇ ਸਕੂਲ ਮੁਖੀ ਰਾਮਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਵੱਖ-ਵੱਖ ਮੁਕਾਬਲਿਆਂ ਬਾਰੇ ਸੀਐਚਟੀ ਗੁੜੱਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੰਦਰ ਲਿਖਾਈ (ਪੰਜਾਬੀ) ਗਰੁੱਪ-ਏ ਵਿੱਚੋਂ ਸੁਖਪ੍ਰੀਤ ਕੌਰ ਬੀਰੋਕੇ ਕਲਾਂ ਨੇ ਪਹਿਲਾ, ਫ਼ਤਿਹ ਸਿੰਘ ਦੋਦੜਾ ਨੇ ਦੂਜਾ ਸਥਾਨ, ਸੁੰਦਰ ਲਿਖਾਈ (ਅੰਗਰੇਜ਼ੀ) ਗਰੁੱਪ ‘ਏ’ ਚੋਂ ਹਰਕੀਰਤ ਕੌਰ ਦੋਦੜਾ ਨੇ ਪਹਿਲਾ ਸਥਾਨ, ਜਦਕਿ ਗਰੁੱਪ ‘ਬੀ’ ਵਿੱਚੋਂ ਆਰਵ ਸਿੰਘ ਦੋਦੜਾ ਨੇ ਪਹਿਲਾ, ਗੁਰਵਿੰਦਰ ਸਿੰਘ ਬੀਰੋਕੇ ਕਲਾਂ ਨੇ ਦੂਜਾ ਸਥਾਨ, ਲੋਕ ਗੀਤ ਗਰੁੱਪ ਏ ਵਿਚ ਮਹਿਕ ਦੋਦੜਾ ਨੇ ਪਹਿਲਾ, ਕੀਰਤ ਕੌਰ ਕਲੇਰ ਨੇ ਦੂਜਾ ਜਦਕਿ ਗਰੁੱਪ ਬੀ ਵਿੱਚ ਜਸਲੀਨ ਕੌਰ ਗੁੜੱਦੀ ਨੇ ਪਹਿਲਾ, ਦਿਲਜੀਤ ਕੌਰ ਭਾਦੜਾ ਨੇ ਦੂਜਾ ਸਥਾਨ, ਬੋਲ ਲਿਖਤ (ਪੰਜਾਬੀ) ਵਿਚ ਆਰਵ ਸਿੰਘ ਦੋਦੜਾ ਨੇ ਪਹਿਲਾ ਮਨਿੰਦਰ ਸਿੰਘ ਗੁੜੱਦੀ ਨੇ ਦੂਜਾ ਸਥਾਨ, ਬੋਲ ਲਿਖਤ (ਅੰਗਰੇਜੀ) ਗਰੁੱਪ ਏ ਵਿੱਚੋਂ ਆਰਵ ਸਿੰਘ ਦੋਦੜਾ ਨੇ ਪਹਿਲਾ ਅਤੇ ਰਵਨੀਤ ਕੌਰ ਬੀਰੋਕੇ ਕਲਾਂ ਨੇ ਦੂਜਾ ਸਥਾਨ, ਪਹਾੜੇ ਗਰੁੱਪ ਬੀ ਵਿਚੋਂ ਸ਼ਰਨਪ੍ਰੀਤ ਸਿੰਘ ਦੋਦੜਾ ਨੇ ਪਹਿਲਾ, ਜਪਨੀਤ ਕੌਰ ਕਣਕਵਾਲ ਚਹਿਲਾਂ ਨੇ ਦੂਜਾ ਅਤੇ ਗਰੁੱਪ ਏ ਵਿੱਚੋਂ ਸ਼ਾਇਰਾ ਬੀਰੋਕੇ ਕਲਾਂ ਨੇ ਪਹਿਲਾ, ਜਸਮੀਤ ਸਿੰਘ ਗੁੜੱਦੀ ਨੇ ਦੂਜਾ ਸਥਾਨ, ਪੜ੍ਹਨਾ ਗਰੁੱਪ ਏ ਵਿੱਚੋਂ ਮਨਰਾਜ ਸਿੰਘ ਦੋਦੜਾ ਨੇ ਪਹਿਲਾ, ਸਰਗੁਣ ਕੌਰ ਦੋਦੜਾ ਨੇ ਦੂਜਾ ਸਥਾਨ, ਪਿਕਚਰ ਕੰਪਰੀਹੈਂਸਿਵ ਗਰੁੱਪ ਬੀ ਵਿੱਚੋਂ ਸੀਰਤ ਕੌਰ ਬੀਰੋਕੇ ਕਲਾਂ ਨੇ ਪਹਿਲਾ,ਮਨੀਸ਼ਾ ਗੁੜੱਦੀ ਨੇ ਦੂਜਾ ਸਥਾਨ, ਆਮ ਗਿਆਨ ਮੁਕਾਬਲੇ ਗਰੁਪ ਬੀ ਵਿਚੋਂ ਬੀਰੋਕੇ ਕਲਾਂ ਨੇ ਪਹਿਲਾ ਗੁੜੱਦੀ ਨੇ ਦੂਜਾ ਸਥਾਨ, ਭਾਸ਼ਣ ਮੁਕਾਬਲੇ ਗਰੁੱਪ ਬੀ ਵਿੱਚੋਂ ਮਨਕੀਰਤ ਕੌਰ ਬੀਰੋਕੇ ਕਲਾਂ ਨੇ ਪਹਿਲਾ ਜੰਨਤ ਕੌਰ ਗੁੜੱਦੀ ਨੇ ਦੂਜਾ ਸਥਾਨ, ਕਹਾਣੀ ਸੁਣਾਉਣਾ (ਪੰਜਾਬੀ ਭਾਸ਼ਾ) ਗਰੁੱਪ ਬੀ ਵਿਚ ਕ੍ਰਿਸਟਲ ਕੌਰ ਗਰਚਾ ਬੀਰੋਕੇ ਕਲਾਂ ਨੇ ਪਹਿਲਾ, ਮਨਰੀਤ ਕੌਰ ਗੁੜੱਦੀ ਨੇ ਦੂਜਾ ਸਥਾਨ, ਚਿੱਤਰਕਲਾ ਗਰੁੱਪ ਬੀ ਵਿੱਚੋਂ ਫਤਿਹ ਸਿੰਘ ਦੋਦੜਾ ਨੇ ਪਹਿਲਾ ਤੇ ਇਸ਼ਮੀਤ ਕੌਰ ਬੀਰੋਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਲਸਟਰ ਸਕੂਲ ਮੁਖੀ ਰਾਮਪਾਲ ਸਿੰਘ ਨੇ ਵਧਾਈ ਦਿੱਤੀ ਅਤੇ ਨਾਲ ਹੀ ਇਹਨਾਂ ਬੱਚਿਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ, ਜੇਤੂ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਲਸਟਰ ਸਕੂਲ ਨਾਲ ਜੁੜੇ ਵੱਖ ਵੱਖ ਸਕੂਲਾਂ ਦੇ ਮੁਖੀ ਅਤੇ ਸਟਾਫ ਵੀ ਮੌਜੂਦ ਸੀ।