ਕਲੈਰੀਕਲ ਮੁਲਾਜ਼ਮਾਂ ਨੇ ਕਲਮਛੋੜ ਹੜ੍ਹਤਾਲ ਕਰਕੇ ਦਿੱਤਾ ਰੋਸ ਧਰਨਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ
Publish Date: Tue, 08 Sep 2026 05:44 PM (IST)
Updated Date: Tue, 08 Sep 2026 05:46 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਮਾਨਸਾ ਜ਼ਿਲ੍ਹੇ ਦੇ ਮਨਿਸਟਰੀਅਲ ਕਾਮਿਆਂ ਕਲਮਛੋੜ ਹੜਤਾਲ ਕਰਕੇ ਰੋਸ ਧਰਨਾ ਦਿੱਤਾ। ਇਸ ਵਿੱਚ ਅਧਿਆਪਕ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਸਿਕੰਦਰ ਘਰਾਂਗਣਾ, ਲਖਵਿੰਦਰ ਮਾਨ, ਪ੍ਰਤਾਪ ਸਿੰਘ ਖੁਡਾਲ ਪ੍ਰਧਾਨ ਪੀਐੱਸਐੱਮਐੱਸਯੂ, ਕਰਮਜੀਤ ਤਾਮਕੋਟ, ਹਰਪ੍ਰੀਤ ਬਿੱਟੂ, ਅਮੋਲਕ ਡੇਲੂਆਣਾ, ਧਰਮਿੰਦਰ ਹੀਰੇਵਾਲਾ ਅਤੇ ਦਰਸ਼ਨ ਅਲੀਸ਼ੇਰ, ਗੁਰਜੀਤ ਸਿੰਘ ਆਗੂਆਂ ਦੱਸਿਆ ਕਿ ਮੁਲਾਜ਼ਮਾਂ ਦੇ ਚੱਲ ਰਹੇ ਇਤਿਹਾਸਿਕ ਸੰਘਰਸ਼ ਦੌਰਾਨ 27 ਅਗਸਤ ਸਮੂਹਿਕ ਛੁੱਟੀ ਲੈਣ ਵਾਲੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਾਪਿਸ ਲੈਣ ਅਤੇ ਮੁਲਾਜ਼ਮ ਆਗੂਆਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਰੱਦ ਕਰਨ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ, ਪਰ ਸਰਕਾਰ ਨੇ ਉਪਰੋਕਤ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਸਿੱਟੇ ਵਜੋਂ ਗੁੱਸੇ ਹੋਏ ਕਲੈਰੀਕਲ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿੱਚ ਕਲਮਛੋੜ ਹੜਤਾਲ ਕਰਕੇ ਜ਼ਿਲ੍ਹਾ ਪੱਧਰ ਤੇ ਰੋਸ ਧਰਨੇ ਦਿੱਤੇ ਹਨ। ਧਰਨੇ ਨੂੰ ਸੰਬੋਧਨ ਕਰਦੇ ਹੋਏ ਹੰਸਾ ਸਿੰਘ, ਬੇਅੰਤ ਸਿੰਘ, ਹਰਜਿੰਦਰ ਅਨੂਪਗੜ੍ਹ, ਜਸਵੀਰ ਭੰਮੇ, ਰਾਜਦੀਪ ਬਰੇਟਾ, ਰਾਜਵਿੰਦਰ ਬੈਹਣੀਵਾਲ, ਜੋਗਿੰਦਰ ਵਰ੍ਹੇ, ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ‘ਤੇ ਜਿੰਨ੍ਹਾਂ ਮਰਜ਼ੀ ਜ਼ਬਰ ਕਰ ਲਵੇ, ਪਰ ਮੁਲਾਜ਼ਮ ਕਦੇ ਵੀ ਆਪਣੀਆਂ ਹੱਕੀ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਆਗੂਆਂ ਗੁਰਪ੍ਰੀਤ ਦਲੇਲਵਾਲਾ, ਨਵੀਨ ਬੋਹਾ, ਆਤਮਾ ਸਿੰਘ ਪਮਾਰ, ਗੁਰਪ੍ਰੀਤ ਕੌਰ, ਕੇਵਲ ਸਿੰਘ, ਜਗਰਾਜ ਸਿੰਘ, ਖੁਸ਼ਵਿੰਦਰ ਬਰਾੜ, ਵਰਿੰਦਰ ਬਰਾੜ, ਹਰਦੀਪ ਸਿੱਧੂ, ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ,ਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਲਾਗੂ ਨਹੀਂ ਕੀਤੀਆਂ ਤਾਂ ਇਸੇ ਸੰਘਰਸ਼ ਦੀ ਲੜੀ ਤਹਿਤ 12 ਅਤੇ 13 ਸਤੰਬਰ ਨੂੰ ਕੈਬਿਨੇਟ ਮੰਤਰੀਆਂ ਦੇ ਘਰਾਂ ਦਾ ਘਿਰਾਓ, 18 ਅਤੇ 19 ਸਤੰਬਰ ਨੂੰ ਐੱਮਐੱਲਏਜ਼ ਦੇ ਘਰਾਂ ਦਾ ਘਿਰਾਓ 12 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੂਬਾ ਪੱਧਰੀ ਰੈਲੀ ਤੇ 21, 22 ਅਕਤੂਬਰ ਨੂੰ ਪੰਜਾਬ ਦੇ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ਤੇ ਜਾਣਗੇ। ਆਗੂਆਂ ਬਲਵੰਤ ਸਿੰਘ, ਮਨਮੋਹਨ ਸਿੰਘ ਨੇ ਕਿਹਾ ਕਿ ਕੈਬਿਨੇਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਬਲਜੀਤ ਕੌਰ ਮੁਲਾਜ਼ਮਾਂ ਦੀ ਤਨਖਾਹਾਂ ਬਾਰੇ ਝੂਠੇ ਤੱਥ ਮੀਡੀਆ ਵਿੱਚ ਪੇਸ਼ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ 13 ਸਤੰਬਰ ਨੂੰ ਕੈਬਿਨੇਟ ਮੰਤਰੀ ਅਮਨ ਅਰੋੜਾ ਦੇ ਘਰ ਦਾ ਘਿਰਾਓ ਕਰਨ ਲਈ ਮਾਨਸਾ ਜ਼ਿਲ੍ਹੇ ਵਿੱਚੋ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿਚ ਸੁਨਾਮ ਜਾਣਗੇ। ਆਗੂਆਂ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ, ਧੰਨਾ ਮੱਲ ਗੋਇਲ, ਜਸਪ੍ਰੀਤ ਸਿੰਘ, ਜੱਸੀ, ਰਾਮ ਸਿੰਘ ਖੋਖਰ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦੇ ਨਾਲ ਹਨ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਸਿੰਘ ਵਾਲੀਆ ਨੇ ਬਾਖੂਬੀ ਨਿਭਾਈ। ਇਸ ਮੌਕੇ ਜਗਦੇਵ ਘੁਰਕਣੀ, ਗੁਰਦਾਸ ਸਿੰਘ, ਗੁਰਲਾਲ ਗੁਰਨੇ, ਯੋਗਿਤਾ ਜੋਸ਼ੀ, ਅਮਨਦੀਪ ਕੌਰ, ਅਮਰਪ੍ਰੀਤ ਕੌਰ, ਕਮਲਜੀਤ ਕੌਰ, ਖੁਸ਼ਵਿੰਦਰ ਕੌਰ, ਵੀਰਪਾਲ ਕੌਰ, ਗੁਰਜੀਤ ਰੜ, ਜਸਪ੍ਰੀਤ ਕੌਰ, ਗੀਤਾ ਰਾਣੀ, ਯਾਦਵਿੰਦਰ ਸਿੰਘ, ਮਨਦੀਪ ਕੋਟਲੀ ਆਗੂ ਵੀ ਹਾਜ਼ਰ ਸਨ।