ਮਿਸ਼ਨ ਕਲੀਨ ਪੰਜਾਬ ਤਹਿਤ ਸਫ਼ਾਈ ਮੁਹਿੰਮ ਜਾਰੀ
ਪੰਜਾਬ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ
Publish Date: Sun, 30 Aug 2026 04:55 PM (IST)
Updated Date: Sun, 30 Aug 2026 04:58 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ ਫੇਜ਼-2 ਤਹਿਤ ਮਾਨਸਾ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਤੇ ਸੁੰਦਰ ਦਿੱਖ ਦੇਣ ਦੇ ਮੰਤਵ ਨਾਲ ਪ੍ਰਧਾਨ ਨਗਰ ਕੌਂਸਲ ਮਾਨਸਾ ਭੂਸ਼ਨ ਕੁਮਾਰ ਮੱਤੀ ਦੀ ਮੌਜੂਦਗੀ ਵਿੱਚ ਸਫਾਈ ਸੇਵਕਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸਫਾਈ ਕੀਤੀ ਗਈ। ਇਸ ਦੌਰਾਨ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਨੇ ਵੀ ਖੁਦ ਸਾਫ਼ ਸਫ਼ਾਈ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਮੰਤਵ ਸੂਬੇ ਨੂੰ ਕੂੜਾ ਮੁਕਤ ਅਤੇ ਸਾਫ-ਸੁਥਰਾ ਬਣਾਉਣਾ ਹੈ। ਉਨ੍ਹਾਂ ਇਸ ਮਕਸਦ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੂੜਾ ਇੱਧਰ-ਉੱਧਰ ਸੁੱਟਣ ਦੀ ਬਜਾਇ ਘਰਾਂ ਵਿਖੇ ਆਉਣ ਵਾਲੀਆਂ ਰੇਹੜੀਆਂ ਜਾਂ ਨਿਰਧਾਰਿਤ ਥਾਵਾਂ ਤੇ ਹੀ ਪਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਥਾਂ-ਥਾਂ ਤੇ ਕੂੜਾ ਸੁੱਟਣ ਨਾਲ ਜਿੱਥੇ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ, ਉਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਇਸ ਮੌਕੇ ਵਾਈਸ ਪ੍ਰਧਾਨ ਨਗਰ ਕੌਂਸਲ ਕ੍ਰਿਸ਼ਨ ਕੁਮਾਰ. ਕੁਲਦੀਪ ਸਿੰਘ ਟੀਟੂ, ਸਫਾਈ ਇੰਚਾਰਜ ਰਿਸ਼ੀ ਕੁਮਾਰ, ਸਫ਼ਾਈ ਮੇਟ ਮੁਕੇਸ਼ ਕੁਮਾਰ, ਸਫ਼ਾਈ ਮੇਟ ਸੰਜੀਵ ਕੁਮਾਰ, ਸੀ.ਐਫ. ਮੁਕੇਸ਼ ਰਾਣੀ ਅਤੇ ਅਜੈ ਕੁਮਾਰ ਤੋਂ ਇਲਾਵਾ ਮੋਟੀਵੇਟਰ ਤੇ ਸਫਾਈ ਸੇਵਕ ਮੌਜੂਦ ਸਨ।