- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਂਧੀ ਸਕੂਲ ਮਾਨਸਾ ਵਿਖੇ ਸਿੱਖਿਆ ਵਿਭਾਗ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਗਾਂਧੀ ਸਕੂਲ ਮਾਨਸਾ ਵਿਖੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਬਲਾਕ ਪੱਧਰੀ ਖੇਡਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਦੌੜਾਂ, ਲੰਬੀ ਛਾਲ ਤੇ ਗੋਲਾ ਸੁੱਟਣ ਵਿਚ ਆਪਣਾ ਹੁਨਰ ਦਿਖਾਇਆ। ਬੱਚਿਆਂ ਦੇ ਹੌਸਲੇ ਨੇ ਅਹਿਸਾਸ ਕਰਵਾਇਆ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਵੀ ਉਡਾਣ ਲਈ ਸਾਡੇ ਸਾਥ ਤੇ ਭਰੋਸੇ ਦੀ ਲੋੜ ਹੈ। ਨਤੀਜਿਆਂ ਅਨੁਸਾਰ 12 ਤੋਂ 15 ਸਾਲ ਉਮਰ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਦੇ ਪੋਲਾਸ ਨੇ 100 ਮੀਟਰ ਦੌੜ ਤੇ ਗੋਲਾ ਸੁੱਟ ’ਚ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਦੀ ਦੀਪਿਕਾ ਗਰਗ ਨੇ 50 ਮੀਟਰ ਦੌੜ ਤੇ ਲੰਬੀ ਛਾਲ ਅਤੇ ਇਸ਼ਮੀਤ ਕੌਰ ਨੇ 100 ਮੀਟਰ ਦੌੜ ਤੇ ਲੰਬੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਸਕੂਲ ਦੀ ਲਵਲੀ ਜ਼ਿੰਦਲ ਨੇ 100 ਮੀਟਰ ਦੌੜ ਅਤੇ ਕੋਮਲ ਨੇ ਗੋਲਾ ਸੁੱਟਣ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 16 ਤੋਂ 21 ਸਾਲ ਉਮਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਦੇ ਮਨਿੰਦਰ ਸਿੰਘ ਨੇ 50 ਮੀਟਰ ਦੌੜ ਤੇ ਗੋਲਾ ਸੁੱਟਣ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪਰਦੀਪ ਕੌਰ ਨੇ 50 ਮੀਟਰ ਦੌੜ ਤੇ ਲੰਬੀ ਛਾਲ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੰਜੂ ਬਾਲਾ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਰਾਕੇਸ਼ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਤਿਆਰੀ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਤਾਂ ਜੋ ਉਹ ਅਗਲੇ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਸਕਣ। ਇਸ ਮੌਕੇ ਹਰਦੀਪ ਸਿੰਘ ਸਿੱਧੂ,ਅਮਨਦੀਪ ਸਿੰਘ ਭਾਈ ਦੇਸਾ, ਅਮਰੀਕ ਸਿੰਘ ਅਤਲਾ ਖੁਰਦ, ਨੀਤੂ ਰਾਣੀ, ਪੂਨਮ, ਮੋਨਿਕਾ, ਭੁਪਿੰਦਰ ਸਿੰਘ, ਸਚਿਨ ਯਾਦਵ, ਅਮਰ ਨਾਥ ਅਤੇ ਜਸਪਾਲ ਸਿੰਘ ਹਾਜ਼ਰ ਸਨ।