ਮੁੱਖ ਮੰਤਰੀ ਵਿਦੇਸ਼ ਯਾਤਰਾ ਛੱਡ ਕੇ ਸਾਰਥਕ ਹੱਲ ਵੱਲ ਤੁਰੇ : ਅਰਸ਼ੀ ਸੂਬੇ ਦੀ ਵਿਗੜੀ ਰਹੀ ਕਾਨੂੰਨੀ ਡਾਵਾਂਡੋਲ ਸਥਿਤੀ
Publish Date: Sun, 18 Oct 2026 06:59 PM (IST)
Updated Date: Sun, 18 Oct 2026 07:00 PM (IST)
ਜ਼ਿਲ੍ਹੇ ਦੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਸੱਤਾਧਾਰੀ ਆਗੂ ਨੂੰ ਰੋਕੇ, ਬਲਦੀ ਅੱਗ ਤੇ ਫ਼ੂਸ ਪਾਉਣ ਦਾ ਕੰਮ ਨਾ ਕਰੇ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੂਬੇ ਦੀ ਵਿਗੜ ਰਹੀ ਕਾਨੂੰਨੀ ਡਾਵਾਂਡੋਲ ਸਥਿਤੀ ਨੂੰ ਕਾਬੂ ਪਾਉਣ ਲਈ ਮੁੱਖ ਮੰਤਰੀ ਨੂੰ ਵਿਦੇਸ਼ ਯਾਤਰਾ ਛੱਡ ਕੇ ਸੂਬੇ ਦੀ ਸਥਿਤੀ ਕਾਬੂ ਪਾਉਣ ’ਤੇ ਸਾਰਥਕ ਹੱਲ ਵੱਲ ਤੁਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪਰਮਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਚਲਦੇ ਧਰਨੇ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰਵੇਲ ਵਾਂਗ ਵਧ ਰਹੇ ਨਸ਼ਿਆਂ ਦੇ ਕਾਰਨ ਹੋ ਰਹੀਆਂ ਨੌਜਵਾਨ ਮੋਤਾਂ ਲਈ ਪੂਰਾ ਸਿਸਟਮ ਜ਼ਿੰਮੇਵਾਰ ਹੈ। ਜੇਕਰ ਸਰਕਾਰ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਤਾਂ ਨਸ਼ਿਆਂ ਤੇ ਕਾਬੂ ਕੀਤਾ ਜਾਂ ਸਕਦਾ ਸੀ, ਪ੍ਰੰਤੂ ਪੁਲਿਸ ਤੇ ਸਿਵਲ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਬਿਨ੍ਹਾਂ ਵਜ੍ਹਾ ਤਰਜੀਹ ਦੇ ਬਲਦੀ ਅੱਗ ਤੇ ਫ਼ੂਸ ਪਾਉਣ ਦਾ ਕੰਮ ਨਾ ਕਰੇ। ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਪੁਲਿਸ ਮੁਖੀ ਸੂਬੇ ਵਿਚ ਨਸ਼ੇ ਤੇ ਲਾਅ ਐਂਡ ਆਰਡਰ ਦੀ ਨਾਜ਼ੁਕ ਸਥਿਤੀ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ। ਅਖੀਰ ਕਮਿਊਨਿਸਟ ਆਗੂ ਨੇ ਲੋਕਾਂ ਸਮੂਹ ਸੰਘਰਸ਼ੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੂਰੀ ਅਮਨ ਤਰੀਕੇ ਨਾਲ ਅੰਦੋਲਨ ਨੂੰ ਲੜਨ ਦੀ ਅਪੀਲ ਕੀਤੀ। ਇਸ ਮੌਕੇ ਕ੍ਰਿਸ਼ਨ ਸਿੰਘ ਚੋਹਾਨ, ਰੂਪ ਸਿੰਘ ਢਿੱਲੋਂ, ਗੁਰਮੀਤ ਸਿੱਘ ਜੋਗਾ,ਰਤਨ ਭੋਲਾ ਆਦਿ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ।