ਮਾਨਸਾ ਝੋਟਾ ਕਤਲ ਕਾਂਡ ਵਿੱਚ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪਿਆਦੇ ਗੁੰਮਰਾਹ ਕਰ ਰਹੇ ਹਨ : ਅਰਸ਼ੀ ਮਾਨਸਾ ਝੋਟਾ ਕਤਲ ਕਾਂਡ ਇਨਸਾਫ ਮੋਰਚਾ
Publish Date: Tue, 27 Oct 2026 05:07 PM (IST)
Updated Date: Tue, 27 Oct 2026 05:10 PM (IST)
ਮਾਨਸਾ ਝੋਟਾ ਕਤਲ ਕਾਂਡ ’ਚ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪਿਆਦੇ ਗੁੰਮਰਾਹ ਕਰ ਰਹੇ ਹਨ : ਅਰਸ਼ੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਮਾਨਸਾ ਝੋਟਾ ਕਤਲ ਕਾਂਡ ਇਨਸਾਫ ਮੋਰਚਾ 15ਵੇਂ ਦਿਨ ਮੌਕੇ ਲਗਾਤਾਰ ਡਰੱਗ ਮਾਫੀਆ ਤੇ ਨਸ਼ਾ ਤਸਕਰਾਂ ਤੇ ਸੂਬਾ ਸਰਕਾਰ ਖਿਲਾਫ ਰੋਸ ਵਧ ਰਿਹਾ ਹੈ, ਸਮੂਹਿਕ ਵਿਆਪਕ ਅੰਦੋਲਨ ਬਣ ਅੱਗੇ ਵਧ ਰਿਹਾ ਹੈ, ਪਰ ਅਫਸੋਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਪਿਆਦੇ ਗੁੰਮਰਾਹ ਲਗਾਤਾਰ ਕਰ ਰਹੇ ਹਨ, ਲੋੜ ਹੈ ਅਸਲੀਅਤ ਨੂੰ ਸਮਝਣ ਦੀ। ਇਸ ਗੰਭੀਰ ਮੁੱਦੇ ’ਤੇ ਮੂਕ ਦਰਸ਼ਕ ਬਣਨ ਦੀ ਬਜਾਏ ਮੰਗਾਂ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਹਿਲ ਕਦਮੀ ਕਰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਚਲਦੇ ਧਰਨੇ ਮੌਕੇ ਸੰਬੋਧਨ ਕਰਦਿਆਂ ਕੀਤਾ। ਸਾਥੀ ਅਰਸ਼ੀ ਨੇ ਦਾਅਵਾ ਕਰਦਿਆਂ ਕਿਹਾ ਕਿ ਐਕਸ਼ਨ ਕਮੇਟੀ ਤੇ ਪਰਿਵਾਰ ਵੱਲੋਂ 14 ਮੰਗਾਂ ਸਬੰਧੀ ਜੇਕਰ ਸੰਜੀਦਾ ਬੈਠ ਕੇ ਹੱਲ ਕਰਨ ਦੀ ਲੋੜ ਹੈ, ਕਿਉਂਕਿ ਜੇਕਰ ਤਿੰਨ ਸਾਲ ਪਹਿਲਾਂ ਹਲਕਾ ਵਿਧਾਇਕ ਇਸ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਸਾਇਦ ਪਰਮਿੰਦਰ ਝੋਟੇ ਨੂੰ ਦੀ ਕੁਰਬਾਨੀ ਦੇਣ ਦੀ ਲੋੜ ਨਹੀਂ ਸੀ ਪੈਣੀ। ਡਰੱਗ ਇੰਸਪੈਕਟਰ, ਐੱਸਐੱਚਓ ਤੇ ਡੀਐਸਪੀ ਨੂੰ ਮੁਅਤਲ ਕਰਨਾ ਮੰਗਾਂ ਨੂੰ ਮੰਨਣਾ ਨਹੀਂ। ਉਨ੍ਹਾਂ ਕਿਹਾ ਨਸ਼ਾ ਤਸਕਰਾਂ ਤੇ ਡਰੱਗ ਮਾਫੀਆ ਦੀ ਸ਼ਹਿ ਪਿਛੇ ਛੂਪੀਆ ਤਾਕਤਾਂ ਨੂੰ ਜਨਤਕ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਬਾਕੀ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਇਨਸਾਫ ਦਿੱਤਾ ਜਾਵੇ। ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਬੂਟਾ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ।