ਅੰਡਰ-17 ਵਾਲੀਬਾਲ ਸਮੈਸ਼ਿੰਗ ’ਚ ਰੋਮਾਂਚਕ ਮੁਕਾਬਲੇ ਜਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ
Publish Date: Wed, 23 Sep 2026 05:10 PM (IST)
Updated Date: Wed, 23 Sep 2026 05:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ 70ਵੀਆਂ ਸੂਬਾ ਪੱਧਰੀ ਅੰਡਰ-17 ਮੁੰਡੇ ਵਾਲੀਬਾਲ ਸਮੈਸ਼ਿੰਗ ਖੇਡਾਂ ਵਿਚ ਦਿਲਚਸਪ ਮੁਕਾਬਲੇ ਹੋ ਰਹੇ ਹਨ। 70ਵੀਆਂ ਸੂਬਾ ਪੱਧਰੀ ਅੰਡਰ 17 ਮੁੰਡੇ ਵਾਲੀਬਾਲ ਸਮੈਸ਼ਿੰਗ ਦੇ ਪਹਿਲੇ ਦਿਨ ਦੇ ਸ਼ਾਮ ਦੇ ਸੈਸ਼ਨ ਵਿੱਚ ਚੁਸ਼ਪਿੰਦਰਵੀਰ ਸਿੰਘ ਚਹਿਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੂਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਵਲੋਂ ਕੀਤਾ ਗਿਆ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਲੀਗ ਮੈਚ ਮੁਕਾਬਲਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਪੋਰਟਸ ਸਕੂਲ ਜਲੰਧਰ ਨੂੰ, ਹੁਸ਼ਿਆਰਪੁਰ ਨੇ ਲੁਧਿਆਣਾ ਨੂੰ, ਜਲੰਧਰ ਨੇ ਫਰੀਦਕੋਟ ਨੂੰ, ਲੁਧਿਆਣਾ ਨੇ ਪਟਿਆਲਾ ਨੂੰ, ਮਲੇਰਕੋਟਲਾ ਨੇ ਗੁਰਦਾਸਪੁਰ ਨੂੰ, ਪੀ ਆਈ ਐਸ ਲੁਧਿਆਣਾ ਨੇ ਕਪੂਰਥਲਾ ਨੂੰ, ਪੀ ਆਈ ਐਸ ਮੋਹਾਲੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ, ਪੀ ਆਈ ਐਸ ਮੋਹਾਲੀ ਨੇ ਬਠਿੰਡਾ ਨੂੰ, ਪੀ ਆਈ ਐਸ ਲੁਧਿਆਣਾ ਨੇ ਸੰਗਰੂਰ ਨੂੰ, ਮਾਨਸਾ ਨੇ ਮੋਗਾ ਨੂੰ, ਸਾਈਂ ਮਸਤੂਆਣਾ ਸਾਹਿਬ ਨੇ ਫ਼ਰੀਦਕੋਟ ਨੂੰ, ਸ਼ਹੀਦ ਭਗਤ ਸਿੰਘ ਨਗਰ ਨੇ ਫਿਰੋਜ਼ਪੁਰ ਨੂੰ, ਸਪੋਰਟਸ ਸਕੂਲ ਜਲੰਧਰ ਨੇ ਬਰਨਾਲਾ ਨੂੰ, ਪਠਾਨਕੋਟ ਨੇ ਕਪੂਰਥਲਾ ਨੂੰ, ਸਾਈਂ ਮਸਤੂਆਣਾ ਸਾਹਿਬ ਨੇ ਜਲੰਧਰ ਨੂੰ, ਰੂਪਨਗਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਸ਼੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ, ਪੀ ਆਈ ਐਸ ਪਟਿਆਲਾ ਨੇ ਫਾਜ਼ਿਲਕਾ ਨੂੰ, ਸ਼੍ਰੀ ਅੰਮ੍ਰਿਤਸਰ ਸਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਅੱਕਾਂਵਾਲੀ ਸੀਨੀਅਰ ਆਪ ਆਗੂ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ, ਲੈਕਚਰਾਰ ਸ਼ਮਸੇਰ ਸਿੰਘ, ਲੈਕਚਰਾਰ ਰਾਹੁਲ ਮੋਦਗਿੱਲ, ਨਿਰਮਲ ਸਿੰਘ ਚਹਿਲ ਰੇਸ਼ਮ ਸਿੰਘ ਕਨਵੀਨਰ, ਸ਼ਮਿੰਦਰ ਸਿੰਘ, ਵਿਨੋਦ ਕੁਮਾਰ, ਭੁਪਿੰਦਰ ਸਿੰਘ ਤੱਗੜ, ਬਲਦੀਪ ਸਿੰਘ, ਹਰਬੰਸ ਸਿੰਘ, ਨਿਰੰਜਨ ਸਿੰਘ, ਮਨਪ੍ਰੀਤ ਸਿੰਘ, ਮਾਨਤ ਸਿੰਘ, ਪਰਮਿੰਦਰ ਸਿੰਘ, ਗਗਨਦੀਪ ਕੌਰ, ਜਗਦੇਵ ਸਿੰਘ, ਰਾਜਵੀਰ ਮੋਦਗਿੱਲ ਹਾਜ਼ਰ ਸਨ।