ਪਰਵਿੰਦਰ ਝੋਟਾ ਕਤਲ ਮਾਮਲਾ: CBI ਦੀ ਟੀਮ ਨੇ ਮਾਨਸਾ ’ਚ ਮੈਡੀਕਲ ਸਟੋਰ 'ਤੇ ਕੀਤੀ ਰੇਡ, ਪੁੱਛਗਿੱਛ ਜਾਰੀ
ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਹੱਤਿਆਕਾਂਡ ਤੋਂ ਬਾਅਦ ਸ਼ਹਿਰ ਦੇ ਸੀਲ ਕੀਤੇ ਗਏ ਸਾਰੇ ਮੈਡੀਕਲ ਸਟੋਰਾਂ ਦੀ ਸੀਬੀਆਈ ਵੱਲੋਂ ਜਾਂਚ ਕੀਤੀ ਜਾਵੇਗੀ। ਝੋਟਾ ਦੇ ਕਤਲ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਰੇਲਵੇ ਫਾਟਕ ਅਤੇ ਬੱਸ ਸਟੈਂਡ ਖੇਤਰ ਵਿੱਚ ਚਾਰ ਮੈਡੀਕਲ ਸਟੋਰਾਂ ਨੂੰ ਸੀਲ ਕਰਨ ਤੋਂ ਇਲਾਵਾ ਦੋ ਦੇ ਲਾਇਸੈਂਸ ਮੁਅੱਤਲ (ਸਸਪੈਂਡ) ਕੀਤੇ ਜਾ ਚੁੱਕੇ ਹਨ।
Publish Date: Sat, 24 Oct 2026 11:30 AM (IST)
Updated Date: Sat, 24 Oct 2026 11:40 AM (IST)
ਜਾਗਰਣ ਸੰਵਾਦਦਾਤਾ, ਮਾਨਸਾ। ਪਰਵਿੰਦਰ ਝੋਟਾ ਹੱਤਿਆਕਾਂਡ ਮਾਮਲੇ ’ਚ ਸੀਬੀਆਈ (CBI) ਵੱਲੋਂ ਸ਼ਨੀਵਾਰ ਸਵੇਰੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਟੀਮ ਵੱਲੋਂ ਸ਼ਹਿਰ ਦੇ ਰਾਮਬਾਗ਼ ਰੋਡ 'ਤੇ ਸਥਿਤ ਮਾਨਸਾ ਮੈਡੀਕਲ ਹਾਲ 'ਤੇ ਸੀਬੀਆਈ ਦੀ ਜਾਂਚ ਕਰੀਬ ਅੱਧੇ ਘੰਟੇ ਤੋਂ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਹੱਤਿਆਕਾਂਡ ਤੋਂ ਬਾਅਦ ਸ਼ਹਿਰ ਦੇ ਸੀਲ ਕੀਤੇ ਗਏ ਸਾਰੇ ਮੈਡੀਕਲ ਸਟੋਰਾਂ ਦੀ ਸੀਬੀਆਈ ਵੱਲੋਂ ਜਾਂਚ ਕੀਤੀ ਜਾਵੇਗੀ। ਝੋਟਾ ਦੇ ਕਤਲ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਰੇਲਵੇ ਫਾਟਕ ਅਤੇ ਬੱਸ ਸਟੈਂਡ ਖੇਤਰ ਵਿੱਚ ਚਾਰ ਮੈਡੀਕਲ ਸਟੋਰਾਂ ਨੂੰ ਸੀਲ ਕਰਨ ਤੋਂ ਇਲਾਵਾ ਦੋ ਦੇ ਲਾਇਸੈਂਸ ਮੁਅੱਤਲ (ਸਸਪੈਂਡ) ਕੀਤੇ ਜਾ ਚੁੱਕੇ ਹਨ।
ਛਾਪੇਮਾਰੀ ਦੌਰਾਨ ਸੀਬੀਆਈ ਵੱਲੋਂ ਇਨ੍ਹਾਂ ਮੈਡੀਕਲ ਸਟੋਰਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਵੱਲੋਂ ਸ਼ਹਿਰ ਦੇ ਕੁਝ ਮੈਡੀਕਲ ਸਟੋਰ ਮਾਲਕਾਂ ਵੱਲੋਂ ਫੈਕਟਰੀਆਂ ਲਗਾ ਕੇ ਪ੍ਰੇਗਾਬਾਲਿਨ ਕੈਪਸੂਲ ਵੱਡੀ ਗਿਣਤੀ ਵਿੱਚ ਸ਼ਹਿਰ ਵਿੱਚ ਧੜੱਲੇ ਨਾਲ ਵੇਚੇ ਜਾਣ ਦੇ ਦੋਸ਼ ਲਗਾਏ ਗਏ ਸਨ।
ਇਸ ਤੋਂ ਇਲਾਵਾ ਝੋਟਾ ਵੱਲੋਂ ਸ਼ਹਿਰ ਦੇ ਮਾਨਸਾ ਮੈਡੀਕੋਜ਼ 'ਤੇ ਸ਼ਰੇਆਮ ਨਸ਼ਾ ਵੇਚਣ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਕਈ ਵਾਰ ਚੈਕਿੰਗ ਕੀਤੀ ਸੀ।