ਸਤੌਜ ਅਕੈਡਮੀ ਵਿਖੇ ਬੱਚਿਆਂ ਦੇ ਭਵਿੱਖ ਦੇ ਸਬੰਧ 'ਚ ਕਰੀਅਰ ਕੌਂਸਲਿੰਗ ਕੀਤੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ
Publish Date: Mon, 02 Nov 2026 05:18 PM (IST)
Updated Date: Mon, 02 Nov 2026 05:20 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਬੱਚਿਆਂ ਦੇ ਭਵਿੱਖ ਦੇ ਸਬੰਧ ਵਿਚ ਕਰੀਅਰ ਕੌਂਸਲਿੰਗ ਕੀਤੀ, ਜਿਸ ਵਿਚ 12ਵੀਂ ਜਮਾਤ ਦੇ ਬੱਚਿਆਂ ਨੂੰ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਸਹੀ ਰਸਤਾ ਚੁਣਨ ਲਈ ਸਹਾਇਤਾ ਕੀਤੀ ਗਈ। ਗੌਤਮ ਸੁਸ਼ਾਂਤ ਡਾਇਰੈਕਟਰ ਆਫਿਸ ਆਫ ਸਟੂਡੈਂਟ ਆਉਂਟਰਿੱਚ (ਚਿਤਕਾਰਾ ਯੂਨੀਵਰਸਿਟੀ) ਨੇ ਕੈਰੀਅਰ ਕੌਸ਼ਲਰ ਵਜੋਂ ਇਸ ਸੈਮੀਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਵਿਸਥਾਰ ਸਹਿਤ ਬੱਚਿਆਂ ਨੂੰ ਵੱਖ-ਵੱਖ ਡਿਗਰੀਆਂ ’ਤੇ ਚਾਨਣਾ ਪਾਉਂਦਿਆਂ ਸਮਝਾਇਆ ਕਿ ਕਿਵੇਂ ਤੁਸੀਂ ਘੱਟ ਸਮੇਂ ਵਿੱਚ ਉਚੇਰੀ ਵਿੱਦਿਆ ਹਾਸਲ ਕਰਕੇ ਆਪਣੇ ਸੁਪਨਿਆ ਨੂੰ ਸਾਕਾਰ ਕਰ ਸਕਦੇ ਹੋ ਤੇ ਨਾਲ ਹੀ ਉਨ੍ਹਾਂ ਨੇ ਚਾਰੇ ਸਟਰੀਮ ਆਰਟਸ, ਕਾਮਰਸ, ਮੈਡੀਕਲ ਤੇ ਨਾਨ-ਮੈਡੀਕਲ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਇਨ੍ਹਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਤੁਸੀ ਆਪਣੀ ਸਟਰੀਮ ਦੇ ਆਧਾਰ ਤੇ ਭਵਿੱਖ ਦੀ ਸਹੀ ਚੋਣ ਕਰ ਸਕਦੇ ਹੋ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਨੂੰ ਇਸ ਸੈਮੀਨਾਰ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਕੈਡਮੀ ਤੁਹਾਡੇ ਸੁਨਿਹਰੀ ਭਵਿੱਖ ਵਾਸਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਲਈ ਵਚਨਬੱਧ ਰਹੇਗੀ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਸ਼ਹੀਦ ਊਧਮ ਸਿੰਘ ਅਕੈਡਮੀ ਤੁਹਾਡੇ ਲਈ ਪ੍ਰਦਾਨ ਕਰਵਾਉਂਦੀ ਰਹੇਗੀ ਤਾਂ ਜੋ ਤੁਹਾਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਬੱਚਿਆਂ ਨੂੰ ਇਸ ਸੈਮੀਨਾਰ ਤੋਂ ਸਿੱਖਿਆ ਲੈ ਕੇ ਜ਼ਿੰਦਗੀ ਦੇ ਰਸਤੇ ਦੀ ਸਹੀ ਚੋਣ ਅਤੇ ਟੀਚੇ ਅੱਜ ਤੋਂ ਹੀ ਮਿੱਥ ਲੈਣ ਲਈ ਕਿਹਾ। ਇਸ ਮੌਕੇ ਅਕੈਡਮੀ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ, ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਅਤੇ ਸਮੂਹ ਸਟਾਫ਼ ਮੌਜੂਦ ਰਹੇ।