ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਬੱਸਾਂ ਦੀ ਚੈਕਿੰਗ ਕੀਤੀ ਗਈ ਮਾਨਯੋਗ ਨਵਜੋਤ ਕੌਰ ਡਿਪਟੀ ਕਮਿਸ਼ਨਰ
Publish Date: Tue, 08 Sep 2026 06:13 PM (IST)
Updated Date: Tue, 08 Sep 2026 06:16 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖਸ਼ਵੀਰ ਕੌਰ ਤੇ ਹਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਹੁਕਮਾਂ ਤਹਿਤ ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਮਾਨਸਾ ਬੁਢਲਾਡਾ ਏਰੀਆ ਵਿਚ ਨਾਕਾ ਲਗਾ ਕੇ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਰਜਿੰਦਰ ਕੁਮਾਰ ਵਰਮਾ ਕੌਂਸਲਰ ਤੇ ਪੁਲਿਸ ਵਿਭਾਗ ਤੋਂ ਏਐਸਆਈ ਗੁਰਮੇਲ ਕਿਹਾ ਕਿ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ ਛੇ ਬੱਸਾਂ ਦੇ ਚਲਾਨ ਕੀਤੇ ਗਏ। ਹਦਾਇਤ ਕੀਤੀ ਗਈ ਕਿ ਉਹ ਜਲਦੀ ਹੀ ਦਸਤਾਵੇਜ਼ ਪੂਰ੍ਹੇ ਕਰਨ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ ਇਸ ਲਈ ਸੇਫ਼ ਵਾਹਨ ਪਾਲਸੀ ਦੇ ਨਿਯਮਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵੈਨਾਂ ਵਿੱਚ ਮੁੱਢਲੇ ਸਹੂਲਤਾਂ ਜਿਵੇਂ ਕਿ ਫਾਸਟ ਏਡ ਬੋਕਸ ਅੱਗ ਭਜਾਊ ਯੰਤਰ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ, ਉਸ ਉੱਪਰ ਪੱਟੀ ਵਿੱਚ ਸਕੂਲ ਦਾ ਨਾਂ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ ਫਿਟਨੈਸ ਸਰਟੀਫ਼ਿਕੇਟ ਲੇਡੀਜ਼ ਅਟੈਂਡੈਂਟ ਆਦਿ ਦੀ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾ ਅੰਦਰ ਇਹਨਾਂ ਸਹੂਲਤਾਂ ਦੀ ਨਜ਼ਰ ਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਬੰਧ ਸਕੂਲ ਦੇ ਧਿਆਨ ’ਚ ਲਿਆਉਣ ਗੁਰਦੀਪ ਸਿੰਘ ਨੇ ਕਿਹਾ ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਟ੍ਰੈਫਿਕ ਨਿਯਮਾਂ ਬਾਰੇ ਡਰਾਇਵਰ ਤੇ ਬੱਚਿਆਂ ਨੂੰ ਦੱਸਿਆ ਅਤੇ ਨਸ਼ਿਆਂ ਬਾਰੇ ਵੀ ਜਾਗਰੂਕ ਕੀਤਾ। 18 ਸਕੂਲ ਬੱਸਾਂ ਦੇ ਚਲਾਨ ਕੱਟੇ।