ਸਕੂਟਰੀ ’ਚ ਰੱਖੀ ਢਾਈ ਲੱਖ ਦੀ ਨਕਦੀ ਗਾਇਬ, ਅਣਪਛਾਤੇ ’ਤੇ ਪਰਚਾ
ਬੁਢਲਾਡਾ ’ਚ ਸਕੂਟਰੀ ਬੁਢਲਾਡਾ ’ਚ ਸਕੂਟਰੀ
Publish Date: Wed, 21 Jan 2026 05:49 PM (IST)
Updated Date: Thu, 22 Jan 2026 04:04 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ’ਚ ਸਕੂਟਰੀ ਅੰਦਰ ਰੱਖੇ ਢਾਈ ਲੱਖ ਕਿਸੇ ਵੱਲੋਂ ਕੱਢ ਲਏ ਜਾਣ ਦੇ ਮਾਮਲੇ ‘ਚ ਥਾਣਾ ਸਿਟੀ ਬੁਢਲਾਡਾ ਨੇ ਨਾਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਮੰਗਤ ਰਾਏ ਨੇ ਦੱਸਿਆ ਕਿ ਮੁਦੱਈ ਸੁਰੇਸ਼ ਕੁਮਾਰ ਨੇ ਦੱਸਿਆ ਕਿ 14 ਜਨਵਰੀ 2026 ਨੂੰ ਸਕੂਟਰੀ ਯੂਪੀਟਰ ਨੰਬਰੀ ਪੀਬੀ 13ਏਪੀ 3882 ‘ਤੇ ਸਵਾਰ ਹੋ ਕੇ ਯੂਕੇ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 2 ਲੱਖ 50 ਹਜ਼ਾਰ ਰੁਪਏ ਕਢਵਾ ਕੇ ਆਪਣੀ ਸਕੂਟਰੀ ਦੀ ਡਿੱਗੀ ਵਿੱਚ ਰੱਖ ਕੇ ਆਪਣੀ ਦੁਕਾਨ ’ਤੇ ਚਲਾ ਗਿਆ। ਜਿੱਥੇ ਉਸ ਦੀ ਪਤਨੀ ਰੇਖਾ ਸਕੂਟਰੀ ਸਮੇਤ ਸਿਵਲ ਹਸਪਤਾਲ ਬੁਢਲਾਡਾ ਵਿਖੇ ਚਲੀ ਗਈ ਜਦ ਉਸਦੀ ਘਰਵਾਲੀ ਨੇ 15-20 ਮਿੰਟ ਬਾਅਦ ਆ ਕੇ ਦੇਖਿਆ ਤਾਂ ਉਸ ਦੀ ਸਕੂਟਰੀ ਸਮੇਤ ਡਿੱਗੀ ਵਿੱਚ ਰੱਖੇ ਪੈਸੇ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਜਾਂਚ ਅਧਿਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ।