ਰੇਲਗੱਡੀ ਦੀ ਫੇਟ ਵੱਜਣ ਨਾਲ ਬੱਕਰੀਆਂ ਸਮੇਤ ਆਜੜੀ ਦੀ ਮੌਤ
ਬੁਢਲਾਡਾ ਦੇ ਪਿੰਡ ਕੁਲੈਹਿਰੀ ‘ਚ ਇੱਕ ਡਰੇਨ ਪੁਲ ‘ਤੇ
Publish Date: Tue, 31 Mar 2026 09:55 PM (IST)
Updated Date: Wed, 01 Apr 2026 04:20 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਦੇ ਪਿੰਡ ਕੁਲੈਹਿਰੀ ‘ਚ ਇੱਕ ਡਰੇਨ ਪੁਲ ’ਤੇ ਰੇਲਵੇ ਲਾਈਨਾਂ ਤੇ ਇਕ ਆਜੜੀ ਜਦ ਬੱਕਰੀਆਂ ਲਿਜਾ ਰਿਹਾ ਸੀ ਤਾਂ ਇਸ ਦੌਰਾਨ ਰੇਲਗੱਡੀ ਆਉਣ ਕਾਰਨ ਹਾਦਸਾ ਵਾਪਰਿਆ। ਇਸ ਦੇ ਕਾਰਨ ਦਰਜਨਾਂ ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ, ਜਦਕਿ ਇਸ ਦੌਰਾਨ ਆਜੜੀ ਦੀ ਵੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪਤਲੂ ਸਿੰਘ ਵਾਸੀ ਬੱਪੀਆਣਾ ਬੱਕਰੀਆਂ ਚਾਰਦਾ ਸੀ ਜਦ ਅੱਜ ਉਹ ਕਲੈਹਿਰੀ ਪਿੰਡ ਬੱਕਰੀਆਂ ਚਾਰ ਰਿਹਾ ਸੀ। ਡਰੇਲ ਪੁਲ ਉੱਪਰ ਜਦ ਰੇਲਵੇ ਲਾਈਨ ਉਪਰੋਂ ਬੱਕਰੀਆਂ ਨੂੰ ਲਿਜਾ ਰਿਹਾ ਸੀ ਤਾਂ ਇਸ ਦੌਰਾਨ ਮਾਲ ਗੱਡੀ ਦੇ ਹੇਠ ਆ ਗਈਆਂ। ਇਸ ਦੌਰਾਨ ਪੰਜ ਦਰਜਨ ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ, ਜਦੋਂਕਿ ਆਜੜੀ ਦੀ ਵੀ ਇਸ ਦੌਰਾਨ ਮੌਤ ਹੋ ਗਈ।