ਮੀਂਹ ਪੈਣ ਕਾਰਨ ਪਤੰਗਬਾਜ਼ਾਂ ਦਾ ਮਜ਼ਾ ਹੋਇਆ ਕਿਰਕਿਰਾ
ਬਸੰਤ ਪੰਚਮੀ ਦੇ
Publish Date: Fri, 23 Jan 2026 07:22 PM (IST)
Updated Date: Sat, 24 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਸੰਤ ਪੰਚਮੀ ਦੇ ਇੱਕ ਦਿਨ ਪਹਿਲਾਂ ਪੰਜਾਬ ’ਚ ਫਿਰ ਬਦਲੇ ਮੌਸਮ ਤੇ ਕਈ ਜਗ੍ਹਾ ਪਏ ਮੀਂਹ ਨੇ ਪਤੰਗਬਾਜ਼ਾਂ ਦਾ ਅਸਮਾਨੀ ਪਤੰਗਬਾਜ਼ੀ ਕਰਨ ਦਾ ਮਜ਼ਾ ਕਿਰਕਿਰਾ ਕਰ ਦਿੱਤਾ। ਮਾਨਸਾ ’ਚ ਪਏ ਮੀਂਹ ਦੇ ਕਾਰਨ ਪਤੰਗਬਾਜ਼ ਸਵੇਰੇ ਨਿਰਾਸ਼ ਹੋਏ, ਪਰ ਦੁਪਹਿਰ ਵੇਲੇ ਨਿਕਲੀ ਧੁੱਪ ਕਾਰਨ ਉਨ੍ਹਾਂ ਨੇ ਉਤਸ਼ਾਹਿਤ ਹੋਕੇ ਅਸਮਾਨਾਂ ’ਚ ਪਤੰਗਾਂ ਉਡਾਈਆਂ। ਕਈਆਂ ਵੱਲੋਂ ਛੱਤਾਂ ’ਤੇ ਡੈਕਾਂ ਵੀ ਲਗਾਈਆਂ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਭਰ ’ਚ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਤੇ ਠੰਢ ਘਟਣ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਫ਼ਿਰ ਮੌਸਮ ਦਾ ਮਿਜਾਜ਼ ਬਦਲ ਗਿਆ ਹੈl ਮਾਨਸਾ ਜ਼ਿਲ੍ਹੇ ਚ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨ, ਬੱਚੇ ਪਤੰਗਾ ਤੇ ਡੋਰਾਂ ਵੀਰਵਾਰ ਨੂੰ ਖ਼ਰੀਦ ਕੇ ਲਿਆਏ। ਪਰ ਦੇਰ ਰਾਤ ਨੂੰ ਮੌਸਮ ਅਚਾਨਕ ਬਦਲ ਗਿਆ ਪਹਿਲਾਂ ਬੱਦਲਵਾਈ ਹੋਈ ਤੇ ਫ਼ਿਰ ਮੀਂਹ ਆ ਗਿਆ। ਇਸ ਕਾਰਨ ਪਤੰਗਬਾਜ਼ਾਂ ਦਾ ਮਜ਼ਾ ਕਿਰਕਿਰਾ ਹੋ ਗਿਆ। ਸਵੇਰੇ ਪਤੰਗ ਨਹੀਂ ਉੱਡਾਏ ਗਏ ਪਰ ਹੌਲੀ ਹੌਲੀ ਮੌਸਮ ਸਾਫ਼ ਹੋਇਆ, ਤਾਂ ਪਤੰਗਾਂ ਅਸਮਾਨੀ ਉੱਡੀਆਂ ਦਿਖਾਈ ਦਿੱਤੀਆਂ। ਦੁਪਹਿਰ ਵੇਲੇ ਧੁੱਪ ਨਿਕਲਣ ਤੋਂ ਬਾਅਦ ਹੋਰ ਵੀ ਜ਼ਿਆਦਾ ਮੌਸਮ ਸਾਫ਼ ਹੋ ਗਿਆ ਅਤੇ ਪਤੰਗਬਾਜ਼ਾਂ ਨੇ ਉਤਸ਼ਾਹਿਤ ਹੋ ਕੇ ਪਤੰਗਾਂ ਉਡਾਈਆਂ। ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ।