ਕਿਤਾਬਾਂ ਮਨੁੱਖੀ ਸੋਚ ਬਦਲਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ : ਮਨਜਿੰਦਰ ਸਿੰਘ ਐਡਵੋਕੇਟ ਸੰਦੀਪ ਘੰਡ ਵੱਲੋਂ ਲਿਖੀ
Publish Date: Thu, 24 Sep 2026 06:25 PM (IST)
Updated Date: Fri, 25 Sep 2026 04:09 AM (IST)
* ਡਾ. ਸੰਦੀਪ ਘੰਡ ਦੀ ਕਿਤਾਬ ‘ਜੀਵਨ ਵਿਚਾਰ’ ਰਿਲੀਜ਼ ਫ਼ੋਟੋ : 22 ਐਮਏਐਨ ਕੈਪਸ਼ਨ : ਡਾ. ਸੰਦੀਪ ਘੰਡ ਦੀ ਕਿਤਾਬ ‘ਜੀਵਨ ਵਿਚਾਰ’ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਸ. ਮਨਜਿੰਦਰ ਸਿੰਘ ਰਿਲੀਜ਼ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਐਡਵੋਕੇਟ ਸੰਦੀਪ ਘੰਡ ਵੱਲੋਂ ਲਿਖੀ ਕਿਤਾਬ ‘ਜੀਵਨ ਵਿਚਾਰ-ਸੋਚ ਬਦਲੋ, ਜੀਵਨ ਬਦਲੋ’ ਦੀ ਰਿਲੀਜ਼ ਰਸਮ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਸਰਦਾਰ ਮਨਜਿੰਦਰ ਸਿੰਘ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਡਾ. ਸੰਦੀਪ ਘੰਡ ਨੂੰ ਕਿਤਾਬ ਦੇ ਪ੍ਰਕਾਸ਼ਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪਰਿਵਾਰਕ ਸਮੱਸਿਆਵਾਂ ਦੇ ਹੱਲ ਅਤੇ ਲੋਕਾਂ ਨੂੰ ਚਿੰਤਾ ਤੋਂ ਮੁਕਤ ਕਰਨ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਘੰਡ ਨੇ ਦੱਸਿਆ ਕਿ ‘ਜੀਵਨ ਵਿਚਾਰ’ ਉਨ੍ਹਾਂ ਦੀ ਪੰਜਵੀਂ ਕਿਤਾਬ ਹੈ ਅਤੇ ਇਸ ਵਿਚ 40 ਅਧਿਆਇ ਸ਼ਾਮਲ ਹਨ। ਇਨ੍ਹਾਂ ਅਧਿਆਇਆਂ ਰਾਹੀਂ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਸਧਾਰਨ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਕਿਤਾਬ ਵਿਚ ਮਾਂ-ਪਿਉ, ਬਚਪਨ, ਅਧਿਆਪਕ, ਗੁਰੂ, ਕੰਮ, ਕ੍ਰੋਧ, ਲੋਭ, ਮੋਹ, ਅਹੰਕਾਰ, ਚਿੰਤਾ ਅਤੇ ਮੁਆਫ਼ੀ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਦਾ ਮਕਸਦ ਕੇਵਲ ਪੜ੍ਹਨਾ ਨਹੀਂ, ਸਗੋਂ ਇਸ ਵਿਚ ਦਿੱਤੇ ਵਿਚਾਰਾਂ ਨੂੰ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਲਿਆ ਕੇ ਆਪਣੀ ਸੋਚ ਅਤੇ ਜੀਵਨ-ਸ਼ੈਲੀ ਵਿਚ ਸਕਾਰਾਤਮਕ ਤਬਦੀਲੀ ਲਿਆਉਣਾ ਹੈ। ਇਸ ਮੌਕੇ ਸੀਨੀਅਰ ਐਡਵੋਕੇਟ ਨਵਲ ਕੁਮਾਰ, ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ, ਹਰਪ੍ਰੀਤ ਸਿੰਘ ਰਮਦਿੱਤਿਆਵਾਲਾ, ਮੁਕੇਸ਼ ਕੁਮਾਰ ਗਰਗ ਜਤਿੰਦਰ ਕੁਮਾਰ ਬੁਢਲਾਡਾ ਅਤੇ ਡਾ. ਕੁਲਦੀਪ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਕਿਤਾਬਾਂ ਨਕਾਰਾਤਮਕ ਸੋਚ ਨੂੰ ਬਦਲਣ ਅਤੇ ਜੀਵਨ ਪ੍ਰਤੀ ਨਵਾਂ ਨਜ਼ਰੀਆ ਵਿਕਸਤ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਡਾ. ਘੰਡ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਮਾਨਸਿਕ ਪਰੇਸ਼ਾਨੀ, ਕੈਨੇਡਾ ਦਾ ਸਫ਼ਰਨਾਮਾ ਅਤੇ ਜੀਵਨ-ਸ਼ੈਲੀ ਨਾਲ ਸਬੰਧਤ ਵਿਸ਼ੇ ਸ਼ਾਮਲ ਹਨ।