ਬੋਹਾ ਦੀ ਗੈਸ ਏਜੰਸੀ ’ਤੇ ਲੋਕ ਹੋਏ ਖੱਜਲ-ਖੁਆਰ
ਬੋਹਾ ਦੀ ਗੈਸ ਏਜੰਸੀ ’ਤੇ
Publish Date: Sun, 05 Apr 2026 06:48 PM (IST)
Updated Date: Mon, 06 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬੋਹਾ ਦੀ ਗੈਸ ਏਜੰਸੀ ’ਤੇ ਸਿਲੰਡਰ ਨਾ ਮਿਲਣ ਕਾਰਨ ਆਮ ਲੋਕ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ। ਗੈਸ ਏਜੰਸੀ ’ਤੇ ਜਦ ਉਹ ਸਿਲੰਡਰ ਲੈਣ ਜਾਂਦੇ ਹਨ ਤਾਂ ਕਈ ਕਈ ਗੇੜੇ ਮਾਰਨ ਬਾਅਦ ਵੀ ਬੁਕਿੰਗ ਹੋਣ ਦੇ ਬਾਵਜੂਦ ਸਿਲੰਡਰ ਨਹੀਂ ਮਿਲਦੇ ਤੇ ਕਈ ਬੁਕਿੰਗ ਹੋਣ ਦੇ ਪਹਿਲਾਂ ਖ਼ਪਤਕਾਰਾਂ ਦੇ ਨਾਂ ’ਤੇ ਹੋਰ ਕਿਸੇ ਨੂੰ ਦਿੱਤੇ ਹੁੰਦੇ ਹਨ। ਇਸ ਸਬੰਧੀ ਪਿੰਡ ਮਲਕੋਂ ਦੇ ਬੂੜ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੋਹਾ ਵਿੱਚ ਗੈਸ ਸਿਲੰਡਰ ਲਿਆਉਣ ਲਈ ਗੇੜੇ ਮਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਬੁਕਿੰਗ ਕਰਵਾਈ ਤਾਂ ਉਸੇ ਸਮੇਂ ਇਹ ਮੈਸੇਜ਼ ਆ ਗਿਆ ਕਿ ਇਸ ਦੀ ਡਲਿਵਰੀ ਪਹਿਲਾਂ ਹੀ ਹੋ ਚੁੱਕੀ ਹੈ। ਇਸ ਸਬੰਧ ਵਿੱਚ ਜਦ ਉਹ ਬੋਹਾ ਗੈਸ ਏਜੰਸੀ ’ਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਲਈ ਗਏ ਤਾਂ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਐਤਵਾਰ ਤੱਕ ਸਿਲੰਡਰ ਤੁਹਾਨੂੰ ਮਿਲ ਜਾਵੇਗਾ ਪਰ ਐਤਵਾਰ ਨੂੰ ਜਦ ਫ਼ੋਨ ਮਿਲਾਇਆ ਗਿਆ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਗੈਸ ਏਜੰਸੀ ਦੇ ਪ੍ਰਬੰਧਕਾਂ ਨਾਲ ਜਦ ਸੰਪਰਕ ਕਰਨ ਦੀ ਕੋਸ਼ਿਸ ਕੀਤੀ, ਤਾਂ ਉਨ੍ਹਾਂ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ।