ਭਾਕਿਯੂ ਏਤਾ ਆਜ਼ਾਦ ਜਥੇਬੰਦੀ ਵੱਲੋਂ ਵਿਚਾਰਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਜਥੇਬੰਦੀ
Publish Date: Wed, 18 Feb 2026 07:37 PM (IST)
Updated Date: Thu, 19 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਜਥੇਬੰਦੀ ਵੱਲੋਂ ਮਾਨਸਾ ਬਲਾਕ ਦੇ ਪਿੰਡਾਂ ਦੀ ਵਧਵੀਂ ਮੀਟਿੰਗ ਪਿੰਡ ਭੈਣੀ ਬਾਘਾ ਵਿਖੇ ਕੀਤੀ ਗਈ। ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਨੇ ਟਰੰਪ ਦੇ ਨਾਲ ਜੋ ਸਮਝੌਤਾ ਕੀਤਾ ਗਿਆ ਹੈ। ਉਹ ਤੁਰੰਤ ਰੱਦ ਕੀਤਾ ਜਾਵੇ। ਖਨੌਰੀ ਅਤੇ ਸ਼ੰਭੂ ਮੋਰਚੇ ਵਿੱਚ ਜੋ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਤੇ ਭੰਨ-ਤੋੜ ਕੀਤਾ ਗਿਆ। ਉਸ ਦੀ ਤੁਰੰਤ ਭਰਪਾਈ ਕੀਤੀ ਜਾਵੇ। ਨਰੇਗਾ ਦਾ ਕੰਮ ਪਹਿਲਾਂ ਵਾਂਗ ਚਾਲੂ ਕੀਤਾ ਜਾਵੇ। ਦਿੱਲੀ ਮੋਰਚੇ ਵਿੱਚ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ, ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ੇ ਦਿੱਤੇ ਜਾਣ। ਹੜ੍ਹ ਪੀੜਤਾਂ ਦਾ ਜਿੰਨ੍ਹਾਂ ਨੁਕਸਾਨ ਹੋਇਆ ਪਝੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ, ਪਸ਼ੁਆਂ ਦਾ ਹੋਇਆ ਨੁਕਸਾਨ ਦਿੱਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਸੂਬੇ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ ਹਾਜ਼ਰ ਰਹੇ। ਟੋਨੀ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਜੇ ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਜਲਦ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਰਥੱਲੀ ਮਚਾ ਦਿਆਂਗੇ। ਇਸ ਮੌਕੇ ਰਾਜ ਸਿੰਘ ਖਿਲਣ, ਗੁਰਮੁਖ ਸਿੰਘ ਸੱਦਾ ਸਿੰਘ ਵਾਲਾ ਕਾਲਾ ਸਿੰਘ ਠੂਠਿਆਂਵਾਲੀ ਕਾਲਾ ਸਿੰਘ ਚਕੇਰੀਆਂ ਰੂਪ ਸਿੰਘ ਸਿਕੰਦਰ ਸਿੰਘ,ਭੋਲਾ ਸਿੰਘ ਹਾਜ਼ਰ ਰਹੇ।