ਭਾਜਪਾ ਨੇ ਪਾਰਟੀ ਦਫ਼ਤਰ ਸਰਕਲ-2 ਖੋਲ੍ਹਿਆ
ਭਾਰਤੀਯ ਜਨਤਾ ਪਾਰਟੀ ਸਰਕਲ 2 ਗਾਂਧੀ
Publish Date: Sun, 15 Feb 2026 05:55 PM (IST)
Updated Date: Mon, 16 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਜਨਤਾ ਪਾਰਟੀ ਸਰਕਲ-2 ਗਾਂਧੀ ਸਕੂਲ ਦਫ਼ਤਰ ਦੇ ਨਾਮ ’ਤੇ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਪ੍ਰੇਮ ਸਾਗਰ ਭੋਲਾ ਕੌਂਸਲਰ ਅਤੇ ਸਰਕਲ 2 ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੱਲੋਂ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਸੀਨੀਅਰ ਆਗੂ ਭਾਜਪਾ ਵੱਲੋਂ ਰੀਬਨ ਕੱਟ ਕੇ ਕਰਵਾਇਆ ਗਿਆ। ਉਨ੍ਹਾਂ ਨੇ ਪ੍ਰੇਮ ਸਾਗਰ ਭੋਲਾ ਦਾ ਸਰਕਲ ਦਾ ਦਫ਼ਤਰ ਖੋਲ੍ਹਣ ਲਈ ਧੰਨਵਾਦ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸਰਕਲ ਇੰਚਾਰਜ ਵਿਨੋਦ ਕਾਲੀ ਜ਼ਿਲ੍ਹਾ ਵਾਈਸ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਪਾਰਟੀ ਹਮੇਸ਼ਾ ਸ਼ਹਿਰੀ ਵਾਸੀਆਂ ਤੇ ਇਲਾਕੇ ਦੀ ਸੇਵਾ ਲਈ ਅਤੇ ਪ੍ਰੇਮ ਸਾਗਰ ਭੋਲਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੁੜਨ ਲਈ ਅਪੀਲ ਕੀਤੀ। ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੇ ਹਿੱਤ ’ਚ ਕਈ ਸਕੀਮਾਂ ਚਲਾਈਆਂ ਗਈਆਂ ਹਨ, ਜਿਹੜੀਆਂ ਦਾ ਲੋਕ ਲਾਭ ਲੈ ਸਕਦੇ ਹਨ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਰੋਹਿਤ ਬਾਂਸਲ ਵੱਲੋਂ ਆਏ ਹੋਏ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਪਾਰਟੀ ਦੇ ਸਰਕਲ 2 ਦੇ ਪ੍ਰਧਾਨ ਪ੍ਰੇਮ ਸਾਂਗਰ ਭੋਲਾ ਵੱਲੋਂ ਹਮੇਸ਼ਾ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਨ ਲਈ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਉਹ ਇਹ ਦਫ਼ਤਰ ਇਸੇ ਲਈ ਇਥੇ ਖੋਲ੍ਹ ਰਿਹਾ ਹੈ ਤਾਂ ਕਿ ਸ਼ਹਿਰ ਵਾਸੀਆਂ ਵਿੱਚ ਰਹਿ ਕੇ ਸੇਵਾ ਕਰ ਸਕਾਂ। ਸ਼ਹਿਰ ਵਾਸੀਆਂ ਨੂੰ ਆਸਾਨੀ ਰਹੇ। ਇਸ ਮੌਕੇ ਉਨ੍ਹਾਂ ਵੱਲੋਂ ਦਫ਼ਤਰ ਖੋਲ੍ਹਣ ਦੀ ਖੁਸ਼ੀ ’ਚ ਲੱਡੂ ਵੰਡੇ ਗਏ। ਇਸ ਮੌਕੇ ਸਰਕਰਲ ਇੰਚਾਰਜ ਵਿਨੋਦ ਕਾਲੀ, ਅਸ਼ੀਸ਼ ਅੱਗਰਵਾਲ ਪ੍ਰਧਾਨ ਸਿਟੀ-1 ਵਿਨੋਦ ਭੰਮਾਂ ਜ਼ਿਲ੍ਹਾ ਵਾਈਸ ਪ੍ਰਧਾਨ, ਕੱਪੜਾ ਮਾਰਕਿਟ ਦੇ ਪ੍ਰਧਾਨ ਈਸ਼ਵਰ ਚੰਦ, ਈਸ਼ਵਰ ਗੋਇਲ, ਜਨਕ ਰਾਜ, ਜਸਵੰਤ ਟੈਨੀ, ਕੱਕੂ ਤੁਰਕੀਆ, ਪਾਲਾ ਰਾਮ ਪਰੋਚਾ, ਕ੍ਰਿਸ਼ਨ ਸੇਠੀ, ਰਾਮੇਸ਼ ਪਰੋਚਾ, ਸੰਜੀਵ ਕੁਮਾਰ, ਰੋਹਿਤ ਬਾਂਸਲ, ਪ੍ਰੇਮ ਜੋਗਾ, ਸੋਹਣ ਸਿੰਘ ਮੋਗਾ, ਵਰਸਾ ਰਾਣੀ, ਪੂਨਮ ਸ਼ਰਮਾ, ਸੋਨੀਆ ਗਰਗ, ਅੋਸ਼ਕ ਰੱਤੀ, ਬ੍ਰਿਜ ਲਾਲ ਠੇਕੇਦਾਰ, ਜਨਰਲ ਸਕੱਤਰ ਜੀਵਨ ਬਾਂਸਲ, ਸਖਵਿੰਦਰ ਸਿੰਘ, ਕਰਮ ਸਿੰਘ, ਦਰਵਾਰਾ ਸਿੰਘ, ਮੱਖਣ ਲਾਲ, ਬਿੰਦਰ ਲਾਲ ਗਰਗ ਸਮੇਤ ਬਹੁਤ ਸਾਰੇ ਮੌਜੂਦ ਸਨ।