ਡਾ. ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਰਾਜ ਸਭਾ ਸੰਸਦ ਅਤੇ
Publish Date: Wed, 19 Aug 2026 06:41 PM (IST)
Updated Date: Wed, 19 Aug 2026 06:42 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਰਾਜ ਸਭਾ ਸੰਸਦ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਡਾ. ਸਤੀਸ਼ ਪੂਨੀਆ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਉਪ ਪ੍ਰਧਾਨ ਅਤੇ ਪੂਨੀਆ ਖਾਪ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਡਾ. ਪੂਨੀਆ ਇੱਕ ਉੱਚ ਸਿੱਖਿਆ ਪ੍ਰਾਪਤ ਯੋਗ ਪ੍ਰਸ਼ਾਸਕ, ਬੁੱਧੀਮਾਨ ਰਾਜਨੀਤਿਕ ਅਤੇ ਪ੍ਰਪੱਕ ਕੂਟਨੀਤਿਕ ਹਨ। ਉਨਾਂ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਪ੍ਰਧਾਨ ਕੇਵਲ ਸਿੰਘ ਢਿਲੋਂ ਦੀ ਅਗੁਵਾਈ ਵਿੱਚ ਪੰਜਾਬ ਭਾਜਪਾ ਜਮੀਨੀ ਤੌਰ ‘ਤੇ ਹੋਰ ਨਿੱਗਰ ਹੋਵੇਗੀ। ਉਨ੍ਹਾਂ ਕਿਹਾ ਕਿ ਡਾ. ਪੂਨੀਆ ਆਪਣੇ ਰਾਜਨੀਤਿਕ ਕਾਰਜਕਾਲ ਦੌਰਾਨ ਜਿਥੇ ਪਾਰਟੀ ਦੇ ਅਹਿਮ ਅਹੁਦਿਆਂ ‘ਤੇ ਰਹੇ ਹਨ ਉਥੇ ਉਨਾਂ ਨੇ ਰਾਜਸਥਾਨ, ਹਰਿਆਣਾ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਦੇ ਰਾਜਸਥਾਨ ਦੇ ਭਾਜਪਾ ਪ੍ਰਧਾਨ ਹੋਣ ਦੇ ਕਾਰਜਕਾਲ ਦੌਰਾਨ ਸਰਕਾਰ ਬਣੀ ਅਤੇ ਹਰਿਆਣਾ ਵਿੱਚ ਤੀਸਰੀ ਬਾਰ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਉਨਾਂ ਦਾ ਅਹਿਮ ਯੋਗਦਾਨ ਰਿਹਾ ਅਤੇ ਉਨਾਂ ਨੇ ਲੰਘੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਵੀ ਜ਼ਿਕਰਯੋਗ ਭੂਮਿਕਾ ਨਿਭਾਈ। ਸਤਵੰਤ ਸਿੰਘ ਪੂਨੀਆ ਨੇ ਸੂਬੇ ਵਿਚ ਭਾਜਪਾ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਕਿਆਸਅਰਾਈ ਕਰਦਿਆਂ ਕਿਹਾ ਕਿ ਡਾ. ਸਤੀਸ਼ ਪੂਨੀਆ ਅਤੇ ਕੇਵਲ ਸਿੰਘ ਢਿਲੋਂ ਦੀ ਜੋੜੀ ਜਿਥੇ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਉਭਾਰਨਗੇ ਉਥੇ ਭਾਜਪਾ ਦੇ ਸਮੂਹ ਵਰਕਰਾਂ ਨੂੰ ਬਣਦਾ ਸਨਮਾਨ ਦੇ ਕੇ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣਗੇ।